ਅਮਰੀਕੀ ਵਿਗਿਆਨੀਆਂ ਨੇ ਦਾਅਵਾ : ਬਣ ਗਿਆ ਕੋਰੋਨਾਵਾਇਰਸ ਦੇ ਇਲਾਜ ਦਾ ਟੀਕਾ!

795

ਵਾਸ਼ਿੰਗਟਨ, 3 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਦੇ ਇਲਾਜ ਲਈ ਦੁਨੀਆ ਭਰ ਦੇ ਵਿਗਿਆਨੀ ਟੀਕਾ ਜਾਂ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਗੌਰਤਲਬ ਹੈ ਕਿ ਕੋਵਿਡ-19 ਕਾਰਨ ਦੁਨੀਆ ਭਰ ਵਿਚ ਹੁਣ ਤੱਕ 53 ਹਜ਼ਾਰ ਤੋਂ ਵਧੇਰੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 10 ਲੱਖ ਤੋਂ ਵਧੇਰੇ ਹੋ ਚੁੱਕੀ ਹੈ। ਇਸ ਲਈ ਵਿਗਿਆਨੀ ਜਲਦੀ ਤੋਂ ਜਲਦੀ ਇਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸ ਦੌਰਾਨ ਵੱਖ-ਵੱਖ ਦੇਸ਼ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ ਇੱਥੇ ਟੀਕਾ ਬਣਾਉਣ ਲਈ ਅਧਿਐਨ ਜਾਰੀ ਹਨ। ਇਸ ਵਿਚ ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਬਣਾਏ ਟੀਕੇ ਨੇ ਉਸ ਪੱਧਰ ਦੀ ਤਾਕਤ ਹਾਸਲ ਕਰ ਲਈ ਹੈ ਜਿਸ ਨਾਲ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਮਜ਼ਬੂਤੀ ਨਾਲ ਰੋਕਿਆ ਜਾ ਸਕਦਾ ਹੈ ।


ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡੀਸਨ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਉਹ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਜਲਦੀ ਕੋਵਿਡ-19 ਦੇ ਇਲਾਜ ਦਾ ਟੀਕਾ ਵਿਕਸਿਤ ਕਰ ਚੁੱਕੇ ਹਨ। ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਿਹੜਾ ਟੀਕਾ ਬਣਾਇਆ ਹੈ ਉਸ ਲਈ ਇਹਨਾਂ ਲੋਕਾਂ ਨੇ ਸਾਰਸ (SARS) ਅਤੇ ਮਰਸ (MERS) ਦੇ ਕੋਰੋਨਾਵਾਇਰਸ ਨੂੰ ਆਧਾਰ ਬਣਾਇਆ ਸੀ। ਪਿਟਸਬਰਗ ਸਕੂਲ ਆਫ ਮੈਡੀਸਨ ਦੀ ਐਸੋਸੀਏਟ ਪ੍ਰੋਫੈਸੇਰ ਆਂਦਰੀਯਾ ਗਮਬੋਟੋ ਨੇ ਦੱਸਿਆ ਕਿ ਇਹ ਦੋਵੇਂ ਸਾਰਸ ਅਤੇ ਮਰਸ ਦੇ ਵਾਇਰਸ ਨਵੇਂ ਵਾਲੇ ਕੋਰੋਨਾਵਾਇਰਸ ਮਤਲਬ ਕੋਵਿਡ-19 ਨਾਲ ਕਾਫੀ ਹੱਦ ਤੱਕ ਮਿਲਦੇ ਹਨ। ਇਸ ਨਾਲ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਇਹਨਾਂ ਤਿੰਨਾਂ ਦੇ ਸਪਾਇਕ ਪ੍ਰੋਟੀਨ (ਵਾਇਰਸ ਦੀ ਬਾਹਰੀ ਪਰਤ) ਨੂੰ ਪਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਨਸਾਨਾਂ ਦੇ ਇਸ ਵਾਇਰਸ ਤੋਂ ਮੁਕਤੀ ਮਿਲ ਸਕੇ।