ਅਮਰੀਕੀ ਵਿਗਿਆਨੀਆਂ ਦਾ ਦਾਅਵਾ: ਇਨਸਾਨਾਂ ‘ਚ ਕੋਰੋਨਾਵਾਇਰਸ ਆਉਣ ਦੇ ਮਿਲੇ ਠੋਸ ਸਬੂਤ

73
Share

ਚੀਨ ਨੇ ਦਾਅਵੇ ਨੂੰ ਦੱਸਿਆ ਬੇਬੁਨਿਆਦ
ਵਾਸ਼ਿੰਗਟਨ, 23 ਅਪ੍ਰੈਲ (ਪੰਜਾਬ ਮੇਲ)- ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਕਾਰਨ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚ ਅਮਰੀਕੀ ਵਿਗਿਆਨੀਆਂ ਨੂੰ ਕੁਝ ਠੋਸ ਸਬੂਤ ਮਿਲੇ ਹਨ ਜਿਸ ਨਾਲ ਪਤਾ ਚੱਲਦਾ ਹੈ ਕਿ ਇਨਸਾਨਾਂ ਵਿਚ ਕੋਰੋਨਾਵਾਇਰਸ ਕਿਸ ਤਰ੍ਹਾਂ ਆਇਆ। ਕੋਰੋਨਾਵਾਇਰਸ ਦੀ ਉਤਪਤੀ ਨੂੰ ਲੈ ਕੇ ਚੱਲ ਰਹੇ ਕਿਆਸਾਂ ਦੇ ਵਿਚ ਅਮਰੀਕੀ ਵਿਗਿਆਨੀਆਂ ਨੂੰ ਬਹੁਤ ਮਹੱਤਵਪੂਰਣ ਜਾਣਕਾਰੀ ਹੱਥ ਲੱਗੀ ਹੈ।ਅਮਰੀਕਾ ਵਿਗਿਆਨੀਆਂ ਦਾ ਮੰਨਣਾ ਹੈਕਿ ਕੋਰੋਨਾਵਾਇਰਸ ਪਹਿਲਾਂ ਜੰਗਲੀ ਜਾਨਵਰਾਂ ਵਿਚ ਪੈਦਾ ਹੋਇਆ ਅਤੇ ਫਿਰ ਇਨਸਾਨ ਵੀ ਇਸ ਨਾਲ ਇਨਫੈਕਟਿਡ ਹੋ ਗਏ। ਕੋਰੋਨਾਵਾਇਰਸ ਨਾਲ ਪੂਰੀ ਦਨੀਆ ਪ੍ਰਭਾਵਿਤ ਹੈ ਅਤੇ ਹੁਣ ਤੱਕ 1,84,280 ਲੋਕ ਮਾਰ ਜਾ ਚੁੱਕੇ ਹਨ। ਵਾਇਰਸ ਤੋਂ ਬਚਾਅ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ।
ਅਮਰੀਕੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਸ਼ੋਧ ਕਰਤਾਵਾਂ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਅਤੇ ਪਿਛਲੇ ਇਕ ਦਹਾਕੇ ਵਿਚ ਫੈਲੇ ਛੂਤ ਰੋਗਾਂ ਦਾ ਸੰਬੰਧ ਜੰਗਲੀ ਜੀਵਾਂ ਦੇ ਨਾਲ ਹੈ। ਯੂਨੀਵਰਸਿਟੀ ਵਿਚ ਪ੍ਰੋਫੈਸਰ ਪਾਉਲਾ ਕੈਨਨ ਨੇ ਕਿਹਾ,”ਅਸੀਂ ਅਜਿਹੇ ਹਾਲਾਤ ਪੈਦਾ ਕੀਤੇ ਹਨ ਜਿਹਨਾਂ ਵਿਚ ਸਿਰਫ ਕੁਝ ਸਮੇਂ ਦੇ ਅੰਦਰ ਇਹ ਸਭ ਹੋ ਗਿਆ। ਇਹ ਕੁਝ ਸਮੇਂ ਬਾਅਦ ਦੁਬਾਰਾ ਹੋਵੇਗਾ।” ਵਿਗਿਆਨੀ ਹਾਲੇ ਇਸ ਗੱਲ ‘ਤੇ ਨਿਸ਼ਚਿਤ ਨਹੀਂ ਹਨ ਕਿ ਤਾਜ਼ਾ ਇਨਫੈਕਸਨ ਕਿਵੇਂ ਸ਼ੁਰੂ ਹੋਇਆ ਪਰ ਉਹਨਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਘੋੜੇ ਦੀ ਨਾਲ ਦੇ ਆਕਾਰ ਦੇ ਚਮਗਾਦੜਾਂ ਤੋਂ ਫੈਲਿਆ ਹੈ।

ਚਮਗਾਦੜ ਤੋਂ ਇਨਸਾਨ ‘ਚ ਫੈਲਿਆ ਕੋਰੋਨਾ
ਕੈਨਨ ਨੇ ਕਿਹਾ ਕਿ ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਕੋਰੋਨਾਵਾਇਰਸ ਚਮਗਾਦੜ ਤੋਂ ਇਨਸਾਨ ਵਿਚ ਫੈਲਿਆ। ਸ਼ੋਧ ਕਰਤਾਵਾਂ ਨੇ ਕਿਹਾ ਕਿ ਚੀਨ ਦੇ ਵੁਹਾਨ ਸ਼ਹਿਰ ਦੀ ਇਕ ਮਾਰਕੀਟ ਤੋਂ ਇਨਸਾਨਾਂ ਵਿਚ ਕੋਰੋਨਾਵਾਇਰਸ ਫੈਲਿਆ। ਇਸ ਮਾਰਕੀਟ ਵਿਚ ਜ਼ਿੰਦਾ ਜੰਗਲੀ ਜੀਵ ਵੇਚੇ ਜਾਂਦੇ ਸਨ। ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਪ੍ਰਕੋਪ ਕੁਝ ਸਾਲ ਪਹਿਲਾਂ ਵੀ ‘ਮਰਸ’ ਅਤੇ ‘ਸਾਰਸ’ ਦੇ ਦੌਰਾਨ ਪੈਦਾ ਹੋਏ ਸਨ। ਸ਼ੋਧ ਕਰਤਾਵਾਂ ਨੇ ਕਿਹਾ ਕਿ ਸਬੂਤ ਦੱਸਦੇ ਹਨ ਕਿ ਮਰਸ ਵਾਇਰਸ ਚਮਗਾਦੜਾਂ ਤੋਂ ਊਠਾਂ ਵਿਚ ਫੈਲਿਆ ਅਤੇ ਊਠਾਂ ਤੋਂ ਇਨਸਾਨਾਂ ਵਿਚ। ਉੱਥੇ ਸਾਰਸ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਇਸਦੇ ਵਾਇਰਸ ਚਮਗਾਦੜ ਤੋਂ ਬਿੱਲੀਆਂ ਵਿਚ ਫੈਲੇ ਅਤੇ ਉੱਥੋਂ ਇਨਸਾਨਾਂ ਵਿਚ ਦਾਖਲ ਹੋ ਗਏ। ਵਿਗਿਆਨੀਆਂ ਨੇ ਕਿਹਾ ਕਿ ਇਬੋਲਾ ਵਾਇਰਸ ਵੀ ਚਮਗਾਦੜਾਂ ਤੋਂ ਹੀ ਇਨਸਾਨਾਂ ਵਿਚ ਆਇਆ। ਇਬੋਲਾ ਸਾਲ 1976, 2014 ਅਤੇ 2016 ਵਿਚ ਅਫਰੀਕਾ ਵਿਚ ਫੈਲਿਆ। ਉਹਨਾਂ ਨੇ ਕਿਹਾ ਕਿ ਸਾਨੂੰ ਕੋਰੋਨਾਵਾਇਰਸ ਦੇ ਅਜਿਹੇ ਕਈ ਜੈਨੇਟਿਕ ਕੋਡ ਮਿਲੇ ਹਨ ਜੋ ਚਮਗਾਦੜਾਂ ਵਿਚ ਪਾਏ ਜਾਂਦੇ ਹਨ।

ਦੁਨੀਆਂ ‘ਚ ਸੈਂਕੜੇ ਕੋਰੋਨਾਵਾਇਰਸ
ਕੈਨਨ ਨੇ ਕਿਹਾ ਕਿ ਕੋਰੋਨਾਵਾਇਰਸ ‘ਤੇ ਪੈਂਗੋਲਿਨ ਦੀ ਵੀ ਛਾਪ ਹੈ ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕੀ ਪੈਗੋਂਲਿਨ ਦੀ ਕੋਈ ਸਿੱਧੀ ਭੂਮਿਕਾ ਹੈ ਜਾਂ ਉਹ ਖੁਦ ਵੀ ਚਮਗਾਦੜ ਦਾ ਸ਼ਿਕਾਰ ਹੈ। ਉਹਨਾਂ ਨੇ ਕਿਹਾ,”ਸੈਂਕੜੇ ਕੋਰੋਨਾਵਾਇਰਸ ਹਨ ਅਤੇ ਇਹਨਾਂ ਵਿਚੋਂ ਵੱਡੀ ਗਿਣਤੀ ਵਿਚ ਚਮਗਾਦੜਾਂ ਵਿਚ ਪਾਏ ਜਾਂਦੇ ਹਨ।” ਕੈਨਨੇ ਨੇ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਜ਼ਿਆਦਾ ਕੋਰੋਨਾਵਾਇਰਸ ਇਨਸਾਨਾਂ ਵਿਚ ਇਨਫੈਕਸ਼ਨ ਫੈਲਾ ਸਕਦੇ ਹਨ। ਭਾਵੇਂਕਿ ਇਹ 100 ਸਾਲ ਵਿਚ ਇਕ ਵਾਰ ਹੁੰਦਾ ਹੈ ਪਰ ਇਹ ਜਦੋਂ ਹੋਵੇਗਾ ਉਦੋਂ ਜੰਗਲ ਦੀ ਅੱਗ ਵਾਂਗ ਪੂਰੀ ਦੁਨੀਆ ਵਿਚ ਫੈਲ ਜਾਵੇਗਾ।
ਅਸਲ ਵਿਚ ਦੁਨੀਆਭਰ ਵਿਚ ਕੋਰੋਨਾਵਾਇਰਸ ਦੀ ਉਤਪਤੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਹਨ। ਅਮਰੀਕਾ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਇਹ ਵਾਇਰਸ ਕਿਤੇ ਚੀਨ ਦੇ ਵੁਹਾਨ ਸ਼ਹਿਰ ਦੀ ਲੈਬ ਵਿਚ ਤਾਂ ਪੈਦਾ ਨਹੀਂ ਹੋਇਆ। ਅਮਰੀਕੀ ਖੁਫੀਆ ਏਜੰਸੀ ਅਤੇ ਵਿਗਿਆਨੀ ਇਸ ਗੱਲ ਦੀ ਜਾਂਚ ਕਰ ਰਹੇ ਹਨ। ਉੱਧਰ ਚੀਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦਾ ਲੈਬ ਵਿਚ ਪੈਦਾ ਕੀਤੇ ਜਾਣ ਦਾ ਦੋਸ਼ ਬਿਲਕੁੱਲ ਬੇਬੁਨਿਆਦ ਹੈ। ਡੇਲੀ ਮੇਲ ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਵੁਹਾਨ ਇੰਸਟੀਚਿਊਟ ਆਫ ਵੀਰੋਲੌਜੀ ਵਿਚ ਇਹ ਰਿਸਰਚ ਕੀਤੀ ਜਾ ਰਹੀ ਸੀ। ਅਮਰੀਕੀ ਸਰਕਾਰ ਨੇ ਇਸ ਸ਼ੋਧ ਦੇ ਲਈ ਉਸ ਨੂੰ ਕਰੀਬ 10 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਸੀ। ਚੀਨ ਦੀ ਇਸ ਲੈਬ ‘ਤੇ ਪਹਿਲਾਂ ਵੀ ਅਜਿਹੇ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ ਹੀ ਇਹ ਵਾਇਰਸ ਫੈਲਾਇਆ ਹੈ। ਇਹ ਲੈਬ ਵੁਹਾਨ ਦੀ ਮਾਂਸ ਮਾਰਕੀਟ ਦੇ ਨੇੜੇ ਹੈ। ਉਹਨਾਂ ਦੇ ਸ਼ੋਧ ਦੇ ਲਈ 1000 ਮੀਲ ਦੂਰ ਗੁਫਾਵਾਂ ਵਿਚੋਂ ਚਮਗਾਦੜ ਫੜੇ ਸਨ।


Share