ਅਮਰੀਕੀ ਵਫਦ ਤਾਲਿਬਾਨ ਪ੍ਰਤੀਨਿੱਧੀਆਂ ਨਾਲ ਗੱਲਬਾਤ ਲਈ ਦੋਹਾ ਰਵਾਨਾ

524
Share

ਸੈਕਰਾਮੈਂਟੋ, 9 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਦਾ ਇਕ ਵਫਦ ਦੋਹਾ, ਕਤਰ ਵਿਖੇ ਤਾਲਿਬਾਨ ਪ੍ਰਤੀਨਿੱਧੀਆਂ ਨਾਲ ਗੱਲਬਾਤ ਕਰੇਗਾ। ਪਿਛਲੇ ਮਹੀਨੇ ਅਗਸਤ ਦੇ  ਆਖਿਰ ਵਿਚ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ਵਿਚੋਂ ਕੱਢਣ ਉਪਰੰਤ ਤਾਲਿਬਾਨ ਪ੍ਰਤੀਨਿੱਧੀਆਂ ਨਾਲ ਅਮਰੀਕੀ ਅਧਿਕਾਰੀਆਂ ਦੀ ਇਹ ਪਹਿਲੀ ਮੀਟਿੰਗ ਹੈ। ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਗੱਲਬਾਤ ਇਸੇ ਹਫਤੇ ਅੱਜ ਜਾਂ ਕਲ ਹੋਵੇਗੀ। ਅਧਿਕਾਰੀ ਅਨੁਸਾਰ ਇਹ ਮੀਟਿੰਗ ਅਮਰੀਕਾ ਦੇ ਵਿਆਪਕ ਕੌਮੀ ਹਿੱਤਾਂ ਦੇ ਮੱਦੇਨਜਰ ਤਾਲਿਬਾਨ ਨਾਲ ਨਿਰੰਤਰ ਗੱਲਬਾਤ ਦਾ ਹੀ ਇਕ ਹਿੱਸਾ ਹੈ। ਮੀਟਿੰਗ ਵਿਚ ਹੋਰ ਮੁੱਦਿਆਂ ਤੋਂ ਇਲਾਵਾ ਅਫਗਾਨਿਸਤਾਨ ਵਿਚ ਰਹਿ ਗਏ ਅਮਰੀਕੀ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਜੋ ਦੇਸ਼ ਛੱਡਣਾ ਚਹੁੰਦੇ ਹਨ, ਦੀ ਸੁਰੱਖਿਅਤ ਵਾਪਿਸੀ ਬਾਰੇ ਗੱਲਬਾਤ ਹੋਵੇਗੀ। ਗੱਲਬਾਤ ਦੌਰਾਨ ਤਾਲਿਬਾਨ ਨੂੰ ਆਪਣੀ ਉਸ ਵਚਨਬੱਧਤਾ ਉਪਰ ਕਾਇਮ ਰਹਿਣ ਲਈ ਕਿਹਾ ਜਾਵੇਗਾ ਜਿਸ ਤਹਿਤ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਅੱਤਵਾਦੀਆਂ ਵੱਲੋਂ ਨਾ ਕੀਤੇ ਜਾਣ ਦਾ ਅਹਿਦ ਲਿਆ ਗਿਆ ਸੀ ਤਾਂ ਜੋ ਅਮਰੀਕਾ ਜਾਂ ਇਸ ਦੇ ਭਾਈਵਾਲ ਦੇਸ਼ਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਨਾ ਹੋਵੇ। ਸੂਤਰਾਂ ਅਨੁਸਾਰ ਹੋਰਨਾਂ ਤੋਂ ਇਲਾਵਾ ਸੀ ਆਈ ਏ ਦੇ ਡਿਪਟੀ ਡਾਇਰੈਕਟਰ ਡੋਵਿਡ ਕੋਹੇਨ ਵੀ ਅਮਰੀਕੀ ਵਫਦ ਦਾ ਹਿੱਸਾ ਹੋਣਗੇ।


Share