ਅਮਰੀਕੀ ਰੱਖਿਆ ਵਿਭਾਗ ਨੇ ਗੁਆਂਟਨਾਮੋ ਨਜ਼ਰਬੰਦੀਆਂ ਦੀ ਕੋਰੋਨਾ ਟੀਕਾਕਰਨ ਯੋਜਨਾ ਨੂੰ ਰੋਕਿਆ

450
Share

ਫਰਿਜ਼ਨੋ, 1 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਰੱਖਿਆ ਵਿਭਾਗ ਨੇ ਸ਼ਨੀਵਾਰ ਨੂੰ ਗੁਆਂਟਨਾਮੋ ਜੇਲ੍ਹ ਕੈਂਪ ’ਚ ਨਜ਼ਰਬੰਦਾਂ ਨੂੰ ਕੋਰੋਨਾ ਟੀਕਾ ਦੇਣ ਦੀ ਯੋਜਨਾ ਨੂੰ ਰੋਕ ਦਿੱਤਾ। ਇਸ ਕੈਂਪ ਵਿਚ ਲਗਭਗ 40 ਕੈਦੀ ਨਜ਼ਰਬੰਦ ਹਨ, ਜਿਨ੍ਹਾਂ ਵਿਚ 9/11 ਦੇ ਹਮਲੇ ਨਾਲ ਸੰਬੰਧਿਤ ਆਰਕੀਟੈਕਟ, ਖਾਲਿਦ ਸ਼ੇਖ ਮੁਹੰਮਦ ਵਰਗੇ ਅਪਰਾਧੀ ਵੀ ਸ਼ਾਮਿਲ ਹਨ। ਰੱਖਿਆ ਵਿਭਾਗ ਦੇ ਬੁਲਾਰੇ ਨੇ ਜਨਤਕ ਕਰਦਿਆਂ ਪੁਸ਼ਟੀ ਕੀਤੀ ਸੀ ਕਿ ਵਿਭਾਗ ਸਾਰੇ ਨਜ਼ਰਬੰਦੀਆਂ ਨੂੰ ਸਵੈਇੱਛੁਕ ਅਧਾਰ ’ਤੇ ਕੋਵਿਡ-19 ਟੀਕੇ ਲਗਾਏਗਾ। ਪਰ ਇਸ ਘੋਸ਼ਣਾ ਦੀ ਰਿਪਬਲਿਕਨ ਸਿਆਸਤਦਾਨਾਂ ਦੁਆਰਾ ਆਲੋਚਨਾ ਕੀਤੀ ਗਈ ਸੀ, ਜਿਨ੍ਹਾਂ ਨੇ ਸਰਕਾਰ ਵੱਲੋਂ ਅੱਤਵਾਦ ਨਾਲ ਸੰਬੰਧਿਤ ਸ਼ੱਕੀ ਲੋਕਾਂ ਨੂੰ ਕਮਜ਼ੋਰ ਅਮਰੀਕੀ ਲੋਕਾਂ ਨਾਲੋਂ ਅੱਗੇ ਰੱਖਣ ਵਾਲੀ ਇਸ ਦੀ ਯੋਜਨਾ ਦੀ ਨਿੰਦਿਆ ਕੀਤੀ ਸੀ। ਇਸ ਤੋਂ ਬਾਅਦ ਪੈਂਟਾਗਨ ਦੁਆਰਾ ਇਸ ਪ੍ਰੋਗਰਾਮ ’ਤੇ ਰੋਕ ਲਗਾਉਦਿਆਂ ਨਜ਼ਰਬੰਦੀਆਂ ਦੇ ਕੋਰੋਨਾ ਟੀਕਾਕਰਨ ਦੀ ਯੋਜਨਾ ਨੂੰ ਬੰਦ ਕੀਤਾ ਹੈ। ਇਸ ਸੰਬੰਧੀ ਪੈਂਟਾਗਨ ਦੇ ਬੁਲਾਰੇ ਜੌਹਨ ਕਰਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਗੁਆਂਟਨਾਮੋ ਨਜ਼ਰਬੰਦੀ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ ਅਤੇ ਵਿਭਾਗ ਇਸ ਯੋਜਨਾ ਨੂੰ ਰੋਕ ਰਿਹਾ ਹੈ।

Share