ਅਮਰੀਕੀ ਰੱਖਿਆ ਮੰਤਰੀ 3 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚੇ

401
ਅਮਰੀਕੀ ਰੱਖਿਆ ਮੰਤਰੀ ਆਸਟਿਨ ਲਿਯੌਡ ਨਵੀਂ ਦਿੱਲੀ ’ਚ ਪਾਲਮ ਏਅਰ ਫੋਰਸ ਸਟੇਸ਼ਨ ’ਤੇ ਪਹੁੰਚਣ ਮੌਕੇ ਇੱਕ ਅਧਿਕਾਰੀ ਨੂੰ ਮਿਲਦੇ ਹੋਏ।
Share

ਨਵੀਂ ਦਿੱਲੀ, 19 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਰੱਖਿਆ ਮੰਤਰੀ ਲਿਯੌਡ ਜੇ. ਆਸਟਿਨ ਸ਼ੁੱਕਰਵਾਰ ਨੂੰ ਆਪਣੇ ਤਿੰਨ ਦਿਨਾਂ ਦੌਰੇ ’ਤੇ ਭਾਰਤ ਪਹੁੁੰਚ ਗਏ ਹਨ। ਦੌਰੇ ਦਾ ਮਕਸਦ ਪ੍ਰਸ਼ਾਂਤ-ਭਾਰਤ ਸਣੇ ਖਿੱਤੇ ’ਚ ਚੀਨ ਦੇ ਵਧਦੀਆਂ ਫੌਜੀ ਸਰਗਰਮੀਆਂ ਦੇ ਮੱਦੇਨਜ਼ਰ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ, ਸੁਰੱਖਿਆ ਤੇ ਰਣਨੀਤਕ ਸਮਝੌਤਿਆਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਆਸਟਿਨ ਸ਼ਨਿਚਰਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ।

Share