ਅਮਰੀਕੀ ਰੈਪਰ ਨਿਕੀ ਮਿਨਾਜ ਦੇ ਪਿਤਾ ਦੀ ਨਿਊਯਾਰਕ ’ਚ ਸੜਕ ਹਾਦਸੇ ਦੌਰਾਨ ਮੌਤ

454
Share

ਮਿਨੀਓਲਾ (ਅਮਰੀਕਾ), 15 ਫਰਵਰੀ (ਪੰਜਾਬ ਮੇਲ)- ਅਮਰੀਕੀ ਰੈਪਰ ਨਿਕੀ ਮਿਨਾਜ ਦੇ ਪਿਤਾ ਦੀ ਨਿਊਯਾਰਕ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਨਸਾਊ ਕਾਊਂਟੀ ਪੁਲਿਸ ਨੇ ਦੱਸਿਆ ਕਿ ਰਾਬਰਟ ਮਰਾਜ (64) ਸ਼ਾਮ ਸਵਾ 6 ਵਜੇ ਦੇ ਕਰੀਬ ਮਿਨੀਓਲਾ ਵਿਚ ਲਾਂਗ ਆਈਲੈਂਡ ’ਤੇ ਸੜਕ ਕਿਨਾਰੇ ਸੈਰ ਕਰ ਰਹੇ ਸਨ ਕਿ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ। ਪੁਲਿਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਮਿਨਾਜ (38) ਦਾ ਅਸਲੀ ਨਾਮ ਓਨਿਕਾ ਤਾਨਿਆ ਮਰਾਜ ਹੈ।

Share