ਅਮਰੀਕੀ ਰਾਸ਼ਟਰਪਤੀ ਦੀ ਪਹਿਲੀ ਡੀਬੇਟ ਕੌਣ ਜਿੱਤਿਆ ਤੇ ਕੌਣ ਹਾਰਿਆ..?

551

ਫਰਿਜ਼ਨੋ (ਕੈਲੀਫੋਰਨੀਆਂ), 1 ਅਕਤੂਬਰ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਅਮਰੀਕੀ  ਰਾਸ਼ਟਰਪਤੀ  ਚੋਣਾਂ  3 ਨਵੰਬਰ  ਨੂੰ ਹੋਣ ਜਾ ਰਹੀਆਂ ਹਨ। ਅਮਰੀਕਾ ਵਿਚਹਰੇਕ ਚਾਰ ਸਾਲ ਬਾਅਦ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ। ਅਮਰੀਕੀ ਸਿਆਸਤ ਵਿੱਚ ਰਵਾਇਤ ਹੈ ਕਿ ਰਾਸ਼ਟਰਪਤੀ ਚੋਣਾ ਤੋਂ ਪਹਿਲਾਂ ਅਮਰੀਕੀਰਾਸ਼ਟਰਪਤੀ ਦੀ ਚੋਣ ਲੜ ਰਹੇ ਦੋ ਮੁੱਖ ਉਮੀਦਵਾਰ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਵਿਚਾਲੇ ਤਿੰਨ ਜਨਤਕ ਬਹਿਸਾਂ ਹੁੰਦੀਆਂ ਹਨਅਤੇ ਇਹ ਬਹਿਸਾਂਵੇਖਣ ਤੋਂ ਬਾਅਦ ਅਮਰੀਕੀ ਲੋਕ ਤਹਿ ਕਰਦੇ ਨੇ ਕਿ ਵੋਟ ਕਿਸ ਉਮੀਦਵਾਰ ਨੂੰ ਪਾਉਣੀ ਹੈ। ਇਸੇ ਕੜੀ ਤਹਿਤ  ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਵੀਡੋਨਾਲਡ ਟਰੰਪ ( ਰਿਪਬਲਿਕਨ )ਅਤੇ ਜੋ ਬਿਡੇਨ (ਡੈਮੋਕ੍ਰੇਟਿਕਵਿਚਾਲੇ ਤਿੰਨ ਵਾਰ ਆਹਮੋਸਾਹਮਣੇ ਦੀ ਬਹਿਸ ਹੋਵੇਗੀ। ਇਹਨਾਂ ਉਮੀਦਵਾਰਾਂ ਵਿਚਕਾਰਪਹਿਲੀ ਬਹਿਸ ਕੱਲ ਰਾਤੀਂ ਜਾਣੀ ਮੰਗਲਵਾਰ ਰਾਤੀਂ ਹੋਈਉੱਥੇ ਦੂਜੀ  ਬਹਿਸ 15 ਅਕਤਬੂਰ ਅਤੇ ਤੀਜੀ 22 ਅਕਤੂਬਰ ਨੂੰ ਹੋਵੇਗੀ। ਚੋਣਾਂ ਵਿਚ ਜਨਮਤਤੈਅ ਕਰਨ ਵਿਚ ਵੀ ਇਸ ਬਹਿਸ ਦੀ ਅਹਿਮ ਭੂਮਿਕਾ ਹੋਵੇਗੀ। ਚੋਣਾਂ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਨੂੰ ਹੋਈ ਪਹਿਲੀ ਰਾਸ਼ਟਰਪਤੀ ਬਹਿਸ ਦੇ ਬਾਅਦਹੋਏ ਤੁਰੰਤ ਸਰਵੇਖਣ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਪਿਛੜਦੇ ਨਜ਼ਰ  ਰਹੇ ਹਨ। ਸੀ.ਬੀ.ਐੱਸਨਿਊਜ਼ ਦੇ ਸਰਵੇਖਣ ਵਿਚ 48 ਫੀਸਦੀ ਲੋਕਾਂ ਨੇਕਿਹਾ ਕਿ ਬਿਡੇਨ ਨੇ ਬਹਿਸ ਵਿਚ ਜਿੱਤ ਦਰਜ ਕੀਤੀਉੱਥੇ 41 ਫੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਬਹਿਸ ਵਿਚ ਅੱਗੇ ਰਹੇ। ਇਸ ਸਰਵੇਖਣ ਵਿਚ ਬਹਿਸਦੇਖਣ ਵਾਲੇ 10 ਵਿਚੋਂ 8 ਲੋਕਾਂ ਨੇ ਕਿਹਾ ਕਿ ਪੂਰੀ ਬਹਿਸ ਨੈਗੇਟਿਵ ਸੀ।ਰਾਸ਼ਟਰਪਤੀ ਬਹਿਸ ਦੇਖਣ ਦੇ ਬਾਅਦ ਚੰਗਾ ਜਾਂ ਖਰਾਬ ਮਹਿਸੂਸ ਕਰਨ ਦੇਸਵਾਲ ‘ਤੇ 69 ਫੀਸਦੀ ਲੋਕਾਂ ਨੇ ਇਸ ਸਬੰਧੀ ਨਾਰਾਜ਼ਗੀ ਜ਼ਾਹਰ ਕੀਤੀ। ਦਰਸ਼ਕਾਂ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਦੋਹਾਂਨੇਤਾਵਾਂ ਵਿਚ ਬਹਿਸ ਦੇ ਦੌਰਾਨ ਤਣਾਅ ਸਾਫ ਨਜ਼ਰ ਆਇਆ। ਬਹਿਸ ਦੇ ਦੌਰਾਨ ਦੋਵੇਂ ਨੇਤਾ ਇਕਦੂਜੇ ਦੀ ਗੱਲ ਅੱਧ ਵਿਚਾਲੇ ਕੱਟ ਕੇ ਆਪਣੀ ਗੱਲਕਰਦੇ ਨਜ਼ਰ ਆਏ।ਇਕ ਸਮੇਂ ਸਥਿਤੀ ਅਜਿਹੀ  ਗਈ ਜਦੋਂ ਬਿਡੇਨ ਭੜਕ ਗਏ ਅਤੇ ਉਹਨਾਂ ਨੇ ਕਿਹਾ,”ਕੀ ਤੁਸੀਂ ਚੁੱਪ ਰਹੋਗੇ।

ਬਿਡੇਨ ਨੇ ਕਿਹਾ ਕਿ ਹੁਣ ਤੱਕ ਟਰੰਪ ਇੱਥੇ ਜੋ ਕੁਝ ਵੀ ਕਹਿ ਰਹੇ ਹਨ ਉਹ ਸਭ ਸਫੇਦ ਝੂਠ ਹੈ ਮੈਂ  ਇੱਥੇ  ਇਹਨਾਂ  ਦੇ  ਝੂਠ  ਦੱਸਣ ਲਈ ਨਹੀਂ ਆਇਆ ਹਾਂ।ਸਾਰੇ ਜਾਣਦੇ ਹਨ ਕਿ ਟਰੰਪ ਇਕ ਝੂਠੇ ਹਨ। ਬਿਡੇਨ ਅਤੇ ਟਰੰਪ ਦੋਹਾਂ ਨੇ ਇਕਦੂਜੇ  ਦੇ  ਪਰਿਵਾਰ  ‘ਤੇ ਨਿਸ਼ਾਨਾ ਵਿੰਨ੍ਹਿਆ। ਬਿਡੇਨ ਨੇ ਕੋਰੋਨਾਵਾਇਰਸ ਨੂੰਲੈਕੇ ਵੀ ਬਹਿਸ ਦੇ ਦੌਰਾਨ ਟਰੰਪ ‘ਕੇ ਜੰਮ ਕੇ ਹਮਲਾ ਬੋਲਿਆ। ਬਿਡੇਨ ਨੇ ਕਿਹਾ ਕਿ ਇਹ ਟਰੰਪ ਉਹੀ ਵਿਅਕਤੀ ਹਨ ਜੋ ਇਹ ਦਾਅਵਾ ਕਰ ਰਹੇ ਸਨ ਕਿਈਸਟਰ ਤੱਕ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਅਤੇ ਜੇਕਰ ਸਮਾਰਟਅਤੇ ਤੇਜ਼ੀ ਨਾਲ ਕਦਮ ਨਾ ਚੁੱਕੇ ਗਏ ਤਾਂ ਹੋਰ ਲੋਕ ਵੀ ਮਰਨਗੇ। ਡੈਮੋਕ੍ਰੇਟ ਨੇਤਾ ਨੇ ਟਰੰਪ ਨੂੰ ਕਿਹਾ ਕਿ ਤੁਸੀਂ ਹੁਣ ਤੱਕ ਦੇ ਸਭ ਤੋਂ ਖਰਾਬ ਰਾਸ਼ਟਰਪਤੀ ਹੋ।ਇਸ ਦੋਸ਼ ‘ਤੇ ਟਰੰਪ ਨੇ ਪਲਟਵਾਰ ਕੀਤਾ।ਟਰੰਪ ਨੇ ਬਿਡੇਨ ਨੂੰ ਕਿਹਾ ਕਿ ਤੁਸੀਂ ਨਹੀਂ ਚਾਹੁੰਦੇ ਸੀ ਕਿ ਕੋਰੋਨਾ ਨੂੰ ਦੇਖਦੇ ਹੋਏ ਚੀਨ ਦੇ ਲਈ ਸਾਨੂੰ ਆਪਣੇਦਰਵਾਜੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਤੁਸੀਂ ਸਮਝਦੇ ਸੀ ਕਿ ਇਹ ਭਿਆਨਕ ਹੈ। ਮਾਸਕ ਨਾ ਪਾਉਣ ਦੇ ਸਵਾਲ ‘ਤੇ ਟਰੰਪ ਨੇ ਕਿਹਾ ਕਿ ਜਦੋਂ ਮੈਨੂੰ ਲੋੜਸਮਝ ਵਿਚ ਆਉਂਦੀ ਹੈ ਤਾਂ ਮੈਂ ਮਾਸਕ ਪਾਉਂਦਾ ਹਾਂ। ਮੈਂ ਬਿਡੇਨ ਦੀ ਤਰ੍ਹਾਂ ਮਾਸਕ ਨਹੀਂ ਪਾਉਂਦਾ। ਟਰੰਪ  ਨੇ ਕਿਹਾ ਕਿ ਜੇਕਰ ਬਿਡੇਨ ਰਾਸ਼ਟਰਪਤੀ ਹੁੰਦੇ ਤਾਂਅਮਰੀਕਾ ਵਿਚ ਕੋਵਿੱਡ ਨਾਲ ਘੱਟੋਘੱਟ 20 ਲੱਖ ਲੋਕ ਮਾਰੇ ਗਏ ਹੁੰਦੇ।ਇਸ ਪਹਿਲੀ ਬਹਿਸ ਦਾ ਸੰਚਾਲਨ ਫਾਕਸ ਨਿਊਜ਼’ ਦੇ ਮਸ਼ਹੂਰ ਐਂਕਰ ਕਿਸਵਾਲਾਸ ਨੇ ਕੀਤਾਉਹਨਾਂ ਵੱਲੋਂ ਵਾਰ ਵਾਰ ਟਰੰਪ ਨੂੰ ਚੁੱਪ ਕਰਵਾਉਣ ਲਈ ਬੇਨਤੀਆਂ ਕੀਤੀਆ ਗਈਆ ਪਰ ਬੇਲਗਾਮ ਹੋਏ ਦੋਵੇਂ ਉਮੀਦਵਾਰ ਇਸ ਤਰਾਂਪੇਸ਼  ਰਹੇ ਸਨ ਜਿਵੇਂ ਇਹ ਰਾਸ਼ਟਰਪਤੀ ਦੀ ਬਹਿਸ ਨਾਂ ਹੋਕੇ ਦੋ ਬੱਚੇ ਚਿੱਕੜ ਵਿੱਚ ਲੜ ਰਹੇ ਹੋਣ। ਅਗਲੀ ਬਹਿਸ ਦਾ ਸੰਚਾਲਨ  ਸੀਸਪੈਨਨੈੱਟਵਰਕਰਸ’  ਦੇ  ਸਟੀਵ ਸਕਲੀ 15 ਅਕਤੂਬਰ ਨੂੰ ਮਿਆਮੀ (ਫਲੋਰਿਡਾ) ’ਕਰਨਗੇ ਅਤੇ ਤੀਸਰੀ ਅਤੇ ਆਖਰੀ ਬਹਿਸ ਦਾ ਸੰਚਾਲਨ ਐੱਨਬੀਸੀਨਿਊਜ਼’ ਦੀ ਕ੍ਰਿਸਟਨ ਵੇਲਕਰ 20 ਅਕਤੂਬਰ ਨੂੰ ਨੈਸ਼ਵਿਲੇ (ਟੇਨੇਸੀ) ’ ਕਰੇਗੀ।