ਅਮਰੀਕੀ ਰਾਸ਼ਟਰਪਤੀ ਨੇ ਫੌਜ ’ਚ ਟਰਾਂਸਜੈਂਡਰ ਫੌਜੀਆਂ ’ਤੇ ਲਾਈ ਵਿਵਾਦਤ ਪਾਬੰਦੀ ਹਟਾਈ

462
Share

-ਟਰੰਪ ਦੇ ਫ਼ੈਸਲੇ ਨੂੰ ਬਦਲਿਆ
ਵਾਸ਼ਿੰਗਟਨ, 26 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕੀ ਫ਼ੌਜ ’ਚ ਕੰਮ ਕਰਨ ਵਾਲੇ ਟਰਾਂਸਜੈਂਡਰ ਫ਼ੌਜੀਆਂ ’ਤੇ ਲਾਈ ਇਕ ਵਿਵਾਦਤ ਪਾਬੰਦੀ ਨੂੰ ਸੋਮਵਾਰ ਨੂੰ ਹਟਾ ਦਿੱਤਾ। ਬਾਇਡਨ ਦੇ ਇਸ ਕਦਮ ਦਾ ਐੱਲ.ਜੀ.ਬੀ.ਟੀ.ਕਿਊ. ਵਕੀਲਾਂ ਤੇ ਕਾਰਜਕਰਤਾਵਾਂ ਨੇ ਸਵਾਗਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਤੋਂ ਵੀ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਬਾਇਡਨ ਦੇ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਇਸ ਨੀਤੀ ਵਿਚ ਬਦਲਾਅ ਕਰਨ ਦੀਆਂ ਸੰਭਾਵਨਾਵਾਂ ਬਣੀਆਂ ਸਨ। ਮਾਮਲੇ ਦੇ ਜਾਣਕਾਰ ਇਕ ਵਿਅਕਤੀ ਨੇ ਦੱਸਿਆ ਕਿ ਵ੍ਹਾਈਟ ਹਾਊਸ ਜਲਦ ਹੀ ਇਸ ਸਬੰਧ ਵਿਚ ਘੋਸ਼ਣਾ ਕਰ ਸਕਦਾ ਹੈ।
ਰਿਟਾਇਰਡ ਜਨਰਲ ਲਾਇਡ ਆਸਟਿਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਅਹੁਦੇ ਲਈ ਆਪਣੇ ਨਾਂ ਦੀ ਪੁਸ਼ਟੀ ਲਈ ਸੈਨੇਟ ਦੇ ਸਾਹਮਣੇ ਇਸ ਦਾ ਸਮਰਥਨ ਕੀਤਾ ਸੀ। ਬਾਇਡਨ ਦੇ ਇਸ ਫ਼ੈਸਲੇ ਨਾਲ ਟਰਾਂਸਜੈਂਡਰ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਹੈ।

Share