ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨਗੇ ਕਿਮ ਕਾਰਦਾਸ਼ੀਅਨ ਦੇ ਪਤੀ

783
Share

ਅਮਰੀਕਾ ‘ਚ ਨਵੰਬਰ ‘ਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਲਈ ਇਕ ਤੋਂ ਬਾਅਦ ਇਕ ਨਾਂਅ ਸਾਹਮਣੇ ਆ ਰਹੇ ਹਨ। ਕਿਮ ਕਾਰਦਾਸ਼ੀਅਨ ਦੇ ਪਤੀ ਕਾਨਯੇ ਵੈਸਟ ਨੇ ਵੀ ਟਵੀਟ ਕਰ ਇਸ ਵਾਰ ਚੋਣ ਲੜਨ ਦਾ ਐਲਾਨ ਕੀਤਾ ਹੈ। ਕਾਨਯੇ ਪੇਸ਼ੇ ਤੋਂ ਰੈਪਰ ਅਤੇ ਫ਼ੈਸ਼ਨ ਡਿਜ਼ਾਈਨਰ ਹਨ। ਦੇਸ਼ ਦੇ ਵਿਗੜਦੇ ਹਾਲਾਤ ਦੇ ਚੱਲਦਿਆਂ ਜਿੱਥੇ ਡੋਨਾਲਡ ਟਰੰਪ ਲਗਾਤਾਰ ਨਿਸ਼ਾਨੇ ‘ਤੇ ਹਨ, ਉੱਥੇ ਹੀ ਇਸ ਹਾਲਾਤ ਨੂੰ ਦੇਖਦਿਆਂ ਹੋਇਆ ਕਾਨਯੇ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਅਮਰੀਕਾ ਦੇ ਵਾਅਦੇ ਨੂੰ ਹਕੀਕਤ ‘ਚ ਬਦਲਣ ਦੀ ਗੱਲ ਕਹੀ ਹੈ। ਕਾਨਯੇ ਦੇ ਟਵੀਟ ਦਾ ਉਨ੍ਹਾਂ ਦੀ ਪਤਨੀ ਕਿਮ ਕਾਰਦਾਰਸ਼ੀਅਨ ਨੇ ਸਮਰਥਨ ਕੀਤਾ ਹੈ। ਕਿਮ ਨੇ ਅਮਰੀਕਾ ਦੇ ਝੰਡੇ ਦੇ ਨਾਲ ਕਾਨਯੇ ਵੈਸਟ ਦੇ ਟਵੀਟ ਨੂੰ ਰੀਟਵੀਟ ਕੀਤਾ। ਇਸ ਟਵੀਟ ਨਾਲ ਕਿਮ ਸੁਰਖ਼ੀਆਂ ‘ਚ ਆ ਗਈ ਅਤੇ ਲੋਕਾਂ ਨੇ ਇੰਟਰਨੈੱਟ ‘ਤੇ ਉਸ ਦੇ ‘ਮੀਮਜ਼’ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਲੋਕ ਉਸ ਨੂੰ ਅਮਰੀਕਾ ਦੀ ਫ਼ਸਟ ਲੇਡੀ ਦੇ ਰੂਪ ‘ਚ ਸੋਚ ਕੇ ਖ਼ੁਸ਼ ਹੋ ਰਹੇ ਹਨ ਅਤੇ ਕੁਝ ਅਜਿਹਾ ਸੋਚ ਕੇ ਕਿਮ ਦਾ ਮਜ਼ਾਕ ਉਡਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਿਮ ਕਾਰਦਾਰਸ਼ੀਅਨ ਦੇ ਮਜ਼ੇਦਾਰ ‘ਮੀਮਜ਼’ ਦੇਖਣ ਨੂੰ ਮਿਲ ਰਹੇ ਹਨ।


Share