ਅਮਰੀਕੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਵੱਲੋਂ ਆਪਣੀ ਆਮਦਨ ਟੈਕਸ ਰਿਟਰਨ ਜਾਰੀ

85
Share

ਵਾਸ਼ਿੰਗਟਨ, 18 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਆਪਣੀ ਆਮਦਨ ਟੈਕਸ ਰਿਟਰਨ ਜਾਰੀ ਕੀਤੇ। ਜਿਨ੍ਹਾਂ ਮੁਤਾਬਕ 2020 ’ਚ ਹੈਰਿਸ ਦੀ ਆਮਦਨ 10 ਲੱਖ ਡਾਲਰ ਤੋਂ ਵੱਧ ਸੀ, ਜੋ ਉਨ੍ਹਾਂ ਦੀ ਇਕ ਸਾਲ ਪਹਿਲਾਂ ਦੀ ਆਮਦਨ 6,07,336 ਡਾਲਰ ਦੀ ਤੁਲਨਾ ਵਿਚ ਵੱਧ ਹੈ।
ਰਾਸ਼ਟਰਪਤੀ ਅਤੇ ਪ੍ਰਥਮ ਔਰਤ ਜਿਲ ਨੇ ਆਪਣੀ ਆਮਦਨ ਟੈਕਸ ਰਿਟਰਨ ਸੰਯੁਕਤ ਰੂਪ ਨਾਲ ਦਾਇਰ ਕੀਤੀ ਹੈ। ਜਿਲ ਇਕ ਅਧਿਆਪਿਕਾ ਹੈ, ਇਸ ਜੋੜੇ ਦੀ ਸੰਘੀ ਐਡਜਸਟ ਕੀਤੀ ਕੁੱਲ ਆਮਦਨ 6,06,336 ਡਾਲਰ ਹੈ, ਜੋ 2019 ਦੀ ਆਮਦਨ 9,85,223 ਡਾਲਰ ਤੋਂ ਘੱਟ ਹੈ। ਦੂਜੇ ਪਾਸੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡਗ ਐਮਹਾਫ ਦੀ ਸੰਘੀ ਕੁੱਲ ਆਮਦਨ 16,95,225 ਡਾਲਰ ਹੈ। ਵ੍ਹਾਈਟ ਹਾਊਸ ਦੇ ਮੁਤਾਬਕ ਰਾਸ਼ਟਰਪਤੀ ਅਤੇ ਪ੍ਰਥਮ ਔਰਤ ਨੇ ਆਪਣੀ ਕੁੱਲ ਆਮਦਨ ਦਾ 5.1 ਫੀਸਦੀ ਮਤਲਬ 30,704 ਡਾਲਰ 10 ਫਾਊਂਡੇਸ਼ਨਾਂ ਨੂੰ ਦਿੱਤਾ। ਇਨ੍ਹਾਂ ਵਿਚੋਂ ਸਭ ਤੋਂ ਵੱਧ 10,000 ਡਾਲਰ ਬੱਚਿਆਂ ਦੇ ਸ਼ੋਸ਼ਣ ਤੋਂ ਰੱਖਿਆ ਲਈ ਕੰਮ ਕਰਨ ਵਾਲੇ ਨਿਊ ਬਾਈਡੇਨ ਫਾਊਂਡੇਸ਼ਨ ਨੂੰ ਦਿੱਤੇ ਗਏ।

Share