ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਡੀਆਂ ਆਰਥਿਕ ਤਾਕਤਾਂ ਨੂੰ ਕਰਨਗੇ ਸੰਬੋਧਨ

230
Share

ਵਾਸ਼ਿੰਗਟਨ, 17 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸ਼ੁੱਕਰਵਾਰ ਨੂੰ ਸੰਸਾਰ ਦੀਆਂ ਵੱਡੀਆਂ ਆਰਥਿਕ ਤਾਕਤਾਂ ਨੂੰ ਆਨਲਾਈਨ ਸੰਬੋਧਨ ਕਰਨਗੇ। ਇਸ ਮੀਟਿੰਗ ’ਚ ਕਰੋਨਾ ਮਹਾਮਾਰੀ ਤੇ ਵੈਕਸੀਨ ਦੀ ਵੰਡ ਦੇ ਮੁੱਦੇ ਵਿਚਾਰੇ ਜਾਣਗੇ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਬਾਇਡਨ ਵੱਲੋਂ ਮਹਾਮਾਰੀ ਖ਼ਿਲਾਫ਼ ਕੌਮਾਂਤਰੀ ਮੁਹਿੰਮ ਦੀ ਲੋੜ ਬਾਰੇ ਬੋਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਅਮਰੀਕਾ ਵੱਲੋਂ ਬਹੁਪੱਖੀ ਤਾਲਮੇਲ ਦੀ ਪਹੁੰਚ ਅਪਣਾਏ ਜਾਣ ਬਾਰੇ ਵੀ ਚਰਚਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਦੇਸ਼ ਨੀਤੀ ਹੇਠ ਅਮਰੀਕਾ ਕਈ ਕੌਮਾਂਤਰੀ ਗੱਠਜੋੜਾਂ ਤੇ ਸਮਝੌਤਿਆਂ ਤੋਂ ਬਾਹਰ ਹੋ ਗਿਆ ਸੀ। ਬਾਇਡਨ ਨੇ ਅਹੁਦਾ ਸੰਭਾਲਦਿਆਂ ਹੀ ਟਰੰਪ ਦੇ ਕਈ ਫ਼ੈਸਲਿਆਂ ਨੂੰ ਪਲਟ ਦਿੱਤਾ ਹੈ। ਸ਼ੁੱਕਰਵਾਰ ਨੂੰ ਜੀ-7 ਮੀਟਿੰਗ ’ਚ ਬਾਇਡਨ ਸਨਅਤੀਕਰਨ ਵਾਲੇ ਮੁਲਕਾਂ ਵਿਚ ਨਿੱਘਰੀ ਆਰਥਿਕਤਾ ਨੂੰ ਉਭਾਰਨ ਬਾਰੇ ਵੀ ਆਪਣੇ ਵਿਚਾਰ ਰੱਖਣਗੇ।

Share