ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਆਪਣੀ ਆਮਦਨ ਰਿਟਰਨ ਐਲਾਨੀ

95
Share

ਵਾਸ਼ਿੰਗਟਨ, 19 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਉਨ੍ਹਾਂ ਦੀ ਪਤਨੀ ਜਿਲ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਨ੍ਹਾਂ ਦੇ ਪਤੀ ਡਗਲੱਸ ਨੇ 2020 ਦੀ ਆਪਣੀ ਆਮਦਨ ਦੀ ਰਿਟਰਨ ਐਲਾਨ ਦਿੱਤੀ ਹੈ। ਰਿਟਰਨ ਮੁਤਾਬਕ ਕਮਲਾ ਹੈਰਿਸ ਜੋਅ ਬਾਇਡਨ ਦੀ ਆਮਦਨ ਤੋਂ ਢਾਈ ਗੁਣਾ ਤੋਂ ਜ਼ਿਆਦਾ ਕਮਾਉਂਦੇ ਹਨ। ਬਾਇਡਨ ਦੀ ਜਿੰਨੀ ਆਮਦਨ ਹੈ, ਉਸ ਤੋਂ ਜ਼ਿਆਦਾ ਉਹ ਟੈਕਸ ਦਿੰਦੇ ਹਨ। ਬਾਇਡਨ ਦੀ 2019 ਦੇ ਮੁਕਾਬਲੇ ਪਿਛਲੇ ਸਾਲ ਆਮਦਨ ਵੀ ਘੱਟ ਗਈ ਹੈ।
ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੀ ਪਤਨੀ ਜਿਲ ਨੇ 2020 ’ਚ ਲਗਪਗ 6 ਲੱਖ ਸੱਤ ਹਜ਼ਾਰ ਡਾਲਰ (ਕਰੀਬ ਚਾਰ ਕਰੋੜ 43 ਲੱਖ ਰੁਪਏ) ਦੀ ਕਮਾਈ ਕੀਤੀ ਹੈ। 2019 ’ਚ ਇਸ ਜੋੜੇ ਦੀ ਆਮਦਨ 9 ਲੱਖ 85 ਹਜ਼ਾਰ ਡਾਲਰ (ਕਰੀਬ ਸੱਤ ਕਰੋੜ 18 ਲੱਖ ਰੁਪਏ) ਸੀ। 2019 ਦੇ ਮੁਕਾਬਲੇ ਪਿਛਲੇ ਸਾਲ ਉਨ੍ਹਾਂ ਦੀ ਆਮਦਨ ’ਚ ਕਮੀ ਆਈ ਹੈ। ਉਨ੍ਹਾਂ ਦੀ ਆਮਦਨ ’ਤੇ 25.9 ਫ਼ੀਸਦੀ ਦੀ ਟੈਕਸ ਦਰ ਰਹੀ।
ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਨ੍ਹਾਂ ਦੇ ਪਤੀ ਡਗਲੱਸ ਐਮਹਾਫ ਦੀ ਆਮਦਨ 2020 ’ਚ ਲਗਪਗ 17 ਲੱਖ ਡਾਲਰ (ਕਰੀਬ 12 ਕਰੋੜ 38 ਲੱਖ ਰੁਪਏ) ਰਹੀ। ਇਸ ਜੋੜੇ ਨੇ ਸਰਕਾਰ ਨੂੰ 6 ਲੱਖ 21 ਹਜ਼ਾਰ ਡਾਲਰ ਦਾ ਟੈਕਸ ਚੁਕਾਇਆ। ਉਨ੍ਹਾਂ ਲਈ ਟੈਕਸ ਦਰ 36.7 ਫੀਸਦੀ ਰਹੀ। ਅਮਰੀਕੀ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਦੀ ਜਿੰਨੀ ਕਮਾਈ ਹੈ, ਉਸ ਤੋਂ ਜ਼ਿਆਦਾ ਕਮਲਾ ਹੈਰਿਸ ਨੇ ਇਨਕਮ ਟੈਕਸ ਦਿੱਤਾ। ਕਮਲਾ ਹੈਰਿਸ ਨੇ ਸਵਾਲ ਲੱਖ ਡਾਲਰ ਦਾ ਟੈਕਸ ਕੈਲੀਫੋਰਨੀਆ ’ਚ ਤੇ ਉਨ੍ਹਾਂ ਦੇ ਪਤੀ ਨੇ 56 ਹਜ਼ਾਰ ਡਾਲਰ ਦਾ ਟੈਕਸ ਕੋਲੰਬੀਆ ’ਚ ਦਿੱਤਾ। 2020 ’ਚ ਉਨ੍ਹਾਂ ਨੇ 27 ਹਜ਼ਾਰ ਡਾਲਰ ਦਾਨ ’ਚ ਦਿੱਤੇ।
ਅਮਰੀਕੀ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੇ ਵੀ ਦਾਨ ’ਚ 30 ਹਜ਼ਾਰ ਡਾਲਰ ਦਿੱਤੇ ਹਨ। ਯਾਨੀ ਆਪਣੀ ਆਮਦਨ ਦਾ 5.1 ਫੀਸਦੀ ਉਨ੍ਹਾਂ ਨੇ ਦਾਨ ’ਚ ਦਿੱਤਾ।
ਅਮਰੀਕੀ ਕਾਨੂੰਨ ਮੁਤਾਬਕ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਆਪਣੀ ਵਿੱਤੀ ਜਾਣਕਾਰੀ ਨੂੰ ਜਨਤਕ ਕਰਨਾ ਹੁੰਦਾ ਹੈ। ਇਸੇ ਲਈ ਦੋਵਾਂ ਦੀ ਰਿਟਰਨ ਦੀ ਜਾਣਕਾਰੀ ਵ੍ਹਾਈਟ ਹਾਊਸ ਤੋਂ ਜਨਤਕ ਕੀਤੀ ਗਈ ਹੈ।

Share