ਅਮਰੀਕੀ ਰਾਸ਼ਟਰਪਤੀ ਚੋਣ ਲਈ ਓਬਾਮਾ ਨੇ ਕੀਤੀ ਜੋਅ ਬਿਡਨ ਦੀ ਹਮਾਇਤ

65
Share

ਜੋਅ ਬਿਡਨ ਦੇ ਮਜ਼ਬੂਤ ਵਿਰੋਧੀ ਡੈਮੋਕ੍ਰੇਟ ਦੇ ਬਰਨੀ ਸੈਂਡਰਸ ਨੇ ਵੀ ਆਪਣੀ ਰਾਸ਼ਟਰਪਤੀ ਦੀ ਉਮੀਦਵਾਰੀ ਛੱਡ ਕੇ ਜੋਅ ਬਿਡਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ

ਵਾਸ਼ਿੰਗਟਨ ਡੀ.ਸੀ., 15 ਅਪ੍ਰੈਲ (ਪੰਜਾਬ ਮੇਲ)-ਨਵੰਬਰ 2020 ਵਿਚ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਡੈਮੋਕ੍ਰੇਟ ਪਾਰਟੀ ਦੇ ਜੋਅ ਬਿਡਨ ਉੱਭਰ ਕੇ ਸਾਹਮਣੇ ਆਏ ਹਨ। ਅਮਰੀਕਾ ਦੇ ਸਾਬਕਾ ਉੱਪ ਰਾਸ਼ਟਰਪਤੀ ਜੋਅ ਬਿਡਨ ਦੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 11 ਮਿੰਟ ਦੇ ਵੀਡੀਓ ਮੈਸੇਜ ਵਿਚ ਹਮਾਇਤ ਕਰ ਦਿੱਤੀ ਹੈ। ਬਰਾਕ ਓਬਾਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਜੋਅ ਬਿਡਨ ਨੇ ਮੇਰੇ ਨਾਲ ਉੱਪ ਰਾਸ਼ਟਰਪਤੀ ਦੇ ਤੌਰ ‘ਤੇ ਕੰਮ ਕੀਤਾ ਹੈ ਅਤੇ ਉਹ ਇਕ ਤਜ਼ਰਬੇਕਾਰ ਲੀਡਰ ਹੈ। ਉਨ੍ਹਾਂ ਕਿਹਾ ਕਿ ਕਿ ਜੋਅ ਬਿਡਨ ਨੂੰ ਅਮਰੀਕਾ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੈ। ਉਹ ਇਕ ਇਮਾਨਦਾਰ ਅਤੇ ਚੰਗੇ ਲੀਡਰ ਹਨ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਜੋਅ ਬਿਡਨ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਲਈ ਹਮਾਇਤ ਕਰ ਰਿਹਾ ਹਾਂ। ਬਰਾਕ ਓਬਾਮਾ ਨੇ ਕਿਹਾ ਕਿ ਜੋਅ ਬਿਡਨ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਵਿਚ ਇਕ ਤਕੜੇ ਉਮੀਦਵਾਰ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੋਅ ਬਿਡਨ ਦੇ ਮਜ਼ਬੂਤ ਵਿਰੋਧੀ ਡੈਮੋਕ੍ਰੇਟ ਦੇ ਬਰਨੀ ਸੈਂਡਰਸ ਨੇ ਵੀ ਆਪਣੀ ਰਾਸ਼ਟਰਪਤੀ ਦੀ ਉਮੀਦਵਾਰੀ ਛੱਡ ਕੇ ਜੋਅ ਬਿਡਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਜਿਸ ਕਰਕੇ ਹੁਣ ਡੈਮੋਕ੍ਰੇਟ ਪਾਰਟੀ ਵੱਲੋਂ ਜੋਅ ਬਿਡਨ ਅਮਰੀਕਾ ਦੇ ਰਾਸ਼ਟਰਪਤੀ ਲਈ ਅਗਲੇ ਉਮੀਦਵਾਰ ਹੋਣਗੇ। ਜੋਅ ਬਿਡਨ ਨੇ ਉਮੀਦਵਾਰ ਬਣਨ ਨਾਲ ਡੈਮੋਕ੍ਰੇਟ ਪਾਰਟੀ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।


Share