ਵਾਸ਼ਿੰਗਟਨ, 24 ਜੂਨ (ਪੰਜਾਬ ਮੇਲ)-ਇਕ ਸਰਵੇਖਣ ਅਨੁਸਾਰ ਅਨੁਸਾਰ ਉਮੀਦਵਾਰ ਜੋਅ ਬਿਡੇਨ ਵ੍ਹਾਈਟ ਹਾਊਸ ਦੀ ਚੋਣ ਦੌੜ ‘ਚ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਅੱਗੇ ਹਨ, ਕਿਉਂਕਿ ਬਹੁਗਿਣਤੀ ਅਨੁਸਾਰ ਨਸਲਵਾਦ, ਬੇਰੋਜ਼ਗਾਰੀ ਅਤੇ ਕੋਰੋਨਾਵਾਇਰਸ ਦੇਸ਼ ਦੀ ਸਥਿਰਤਾ ਲਈ ਵੱਡਾ ਮੁੱਦਾ ਅਤੇ ਖ਼ਤਰਾ ਬਣੇ ਹੋਏ ਹਨ। ਟਰੰਪ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਟਰੰਪ ਦੇ ਜਿੱਤਣ ਦੀ ਉਤਸ਼ਾਹੀ ਪ੍ਰੇਰਨਾ 62 ਫੀਸਦੀ ਹੈ, ਨਾ ਕਿ ਬਿਡੇਨ ਦੇ ਜਿੱਤਣ ਦੀ 33 ਫੀਸਦੀ ਦੀ ਸੰਭਾਵਨਾ। ਜਦੋਂ ਵੋਟ ਪਾਉਣ ਦੀ ਗੱਲ ਆਉਂਦੀ ਹੈ, ਤਾਂ ਡਰ ਇਕ ਵੱਡਾ ਕਾਰਕ ਹੁੰਦਾ ਹੈ ਅਤੇ ਇਹ ਬਿਡੇਨ ਦੀ ਮਦਦ ਕਰ ਸਕਦਾ ਹੈ। 2016 ‘ਚ ਹਿਲੇਰੀ ਕਲਿੰਟਨ (54 ਫੀਸਦੀ) ਨਾਲੋਂ ਟਰੰਪ (61 ਫੀਸਦੀ) ਦਾ ਸਮਰਥਨ ਕਰਨ ਵਾਲਿਆਂ ਵਿਚੋਂ ਜ਼ਿਆਦਾ ਨੇ ਕਿਹਾ ਕਿ ਡਰ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਡੈਮੋਕਰੇਟ ਕ੍ਰਿਸ ਐਂਡਰਸਨ ਨਾਲ ਫੋਕਸ ਨਿਊਜ਼ ਪੋਲ ਕਰਨ ਵਾਲੇ ਡਾਰਨ ਸ਼ਾਅ ਦਾ ਕਹਿਣਾ ਹੈ ਕਿ ‘ਡਰ, ਚਿੰਤਾ ਅਤੇ ਗੁੱਸੇ ਵਰਗੀਆਂ ਨਕਾਰਾਤਮਕ ਭਾਵਨਾਵਾਂ ਰਾਜਸੀ ਭਾਗੀਦਾਰੀ ਲਈ ਸ਼ਕਤੀਸ਼ਾਲੀ ਪ੍ਰੇਰਕ ਹੋ ਸਕਦੀਆਂ ਹਨ। ਫਸਵੇਂ ਚੋਣ ਮੁਕਾਬਲੇ ‘ਚ ਸਰਵੇਖਣ ਨੇ ਪਾਇਆ ਕਿ ਜੋਅ ਬਿਡੇਨ ਟਰੰਪ ਤੋਂ 50-38 ਫੀਸਦੀ ਦੇ ਫਰਕ ਨਾਲ ਅੱਗੇ ਹਨ। ਇਹ 12 ਪੁਆਇੰਟ ਫ਼ਾਇਦਾ ਅੰਕੜੇ ਪੱਖੋਂ ਮਹੱਤਵਪੂਰਨ ਹੈ ਅਤੇ ਪਿਛਲੇ ਮਹੀਨੇ ਜੋਅ ਬਿਡੇਨ ਦੀ 8 ਪੁਆਇੰਟ ਦੀ (48-40 ਪ੍ਰਤੀਸ਼ਤ) ਲੀਡ ਤੋਂ ਵੱਧ ਹੈ। ਇਕ ਸਾਲ ਤੋਂ ਵੱਧ ਸਮੇਂ ਤੱਕ ਬਿਡੇਨ ਵਿਰੁੱਧ ਟਰੰਪ ਦਾ ਸਮਰਥਨ ਕਰਨ ਵਾਲਾ ਹਿੱਸਾ 37-42 ਫੀਸਦੀ ਦੇ ਵਿਚਕਾਰ ਰਿਹਾ। ਬਿਡੇਨ ਦਾ ਸਮਰਥਨ 42-52 ਫੀਸਦੀ ਤੱਕ ਹੈ। ਟਰੰਪ ਦੀ ਮੁਹਿੰਮ ਲਈ ਪੋਲ ‘ਚ ਸਭ ਤੋਂ ਚੰਗੀ ਖ਼ਬਰ ਆਜ਼ਾਦ ਉਮੀਦਵਾਰਾਂ ਦੀ ਇਕ ਮਹੱਤਵਪੂਰਨ ਪ੍ਰਤੀਸ਼ਤਤਾ ਹੈ, ਜਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੀਜੀ-ਧਿਰ ਦੀ ਚੋਣ ਬਾਰੇ ਵਿਚਾਰ ਕਰ ਰਹੇ ਹਨ ਅਤੇ ਕੋਈ ਫੈਸਲਾ ਨਹੀਂ ਕੀਤਾ।