ਅਮਰੀਕੀ ਰਾਸ਼ਟਰਪਤੀ ਚੋਣਾਂ : ਹੁਣ ਤੱਕ 7 ਕਰੋੜ ਤੋਂ ਵੱਧ ਲੋਕ ਪਾ ਚੁੱਕੇ ਸਨ ਵੋਟ

513
Share

ਵਾਸ਼ਿੰਗਟਨ, 29 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।  ਹੁਣ ਤੱਕ 7 ਕਰੋੜ ਤੋਂ ਵੱਧ ਅਮਰੀਕੀ ਵੋਟ ਪਾ ਚੁੱਕੇ ਹਨ। ਉਨ੍ਹਾਂ ‘ਚੋਂ ਲਗਭਗ ਅੱਧੇ ਕੌਂਪੀਟੀਟਿਵ ਸਟੇਟਸ ਤੋਂ ਹਨ, ਜੋ ਇਹ ਤੈਅ ਕਰਨਗੇ ਕਿ ਇਲੈਕਟੋਰਲ ਕਾਲਜ ਕੌਣ ਜਿੱਤੇਗਾ। ਉੱਥੇ 2016 ‘ਚ ਪ੍ਰੀ ਵੋਟਿੰਗ ਦਾ ਅੰਕੜਾ 5.83 ਕਰੋੜ ਸੀ। ਯੂਨਾਈਟਡ ਸਟੇਟਸ ਇਲੈਕਸ਼ਨ ਪ੍ਰੋਜੈਕਟਸ ਦੇ ਮੁਤਾਬਕ ਇਨ੍ਹਾਂ ਬੈਟਲ ਗਰਾਊਂਡ ਸਟੇਟਸ ਵਿੱਚ ਸ਼ੁਰੂਆਤੀ ਵੋਟਾਂ 2016 ਦੇ ਮੁਕਾਬਲੇ ਅੱਧੇ ਤੋਂ ਜ਼ਿਆਦਾ ਹਨ। ਦੇਸ਼ ਭਰ ਵਿੱਚ 2016 ‘ਚ ਜਿੰਨੀਆਂ ਵੋਟਾਂ ਪਈਆਂ ਸਨ, ਇਸ ਵਾਰ ਵੋਟਰਾਂ ਨੇ ਉਸ ਦੇ ਲਗਭਗ 50 ਫੀਸਦੀ ਵੋਟਿੰਗ ਪਹਿਲਾਂ ਹੀ ਕਰ ਦਿੱਤੀ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਕਈ ਰਾਜਾਂ ਨੇ ਵੋਟਿੰਗ ਰੂਲ ‘ਚ ਬਦਲਾਅ ਕੀਤੇ ਹਨ। ਪਹਿਲੀ ਵਾਰ ਲੱਖਾਂ ਲੋਕਾਂ ਨੂੰ ਮੇਲ ਰਾਹੀਂ ਵੋਟ ਪਾਉਣ ਦੀ ਆਗਿਆ ਦਿੱਤੀ ਗਈ ਹੈ। ਨਾਲ ਹੀ ਕਈ ਲੋਕਾਂ ਨੇ ਭੀੜ ਤੋਂ ਬਚਣ ਲਈ ਨਿੱਜੀ ਤੌਰ ‘ਤੇ ਵੋਟ ਪਾਈ।
ਪੰਜ ਬੈਟਲ ਗਰਾਊਂਡ ਸਟੇਟਸ ‘ਚ ਹੁਣ ਤੱਕ ਰਿਪਬਲੀਕੰਸ ਦੇ ਮੁਕਾਬਲੇ ਲਗਭਗ 20 ਲੱਖ ਜ਼ਿਆਦਾ ਰਜਿਸਟਰਡ ਡੈਮੋਕਰੇਟ ਨੇ ਵੋਟਾਂ ਪਾਈਆਂ ਹਨ। 2016 ਵਿੱਚ ਟਰੰਪ ਪੈਂਸਿਲਵੇਨੀਆ ‘ਚ ਮਾਮੂਲੀ ਫਰਕ ਨਾਲ ਜਿੱਤੇ ਸਨ।
ਜਿਨ੍ਹਾਂ ਰਾਜਾਂ ‘ਚ ਜੋ ਬਿਡੇਨ ਦੇ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ, ਉੱਥੇ ਹੁਣ ਤੱਕ ਇੱਕ ਤਿਹਾਈ ਵੋਟਾਂ ਪੈ ਚੁੱਕੀਆਂ ਹਨ। ਉੱਧਰ ਨਿਊਯਾਰਕ ਸਣੇ ਕਈ ਰਾਜਾਂ ਵਿੱਚ ਵੋਟਿੰਗ ਅਜੇ ਸ਼ੁਰੂ ਹੀ ਹੋਈ ਹੈ। ਇੱਥੇ ਵੀ ਵੋਟਿੰਗ ਦਾ ਅੰਕੜਾ ਵਧਣ ਦੀ ਸੰਭਾਵਨਾ ਹੈ।


Share