ਅਮਰੀਕੀ ਰਾਸ਼ਟਰਪਤੀ ਚੋਣਾਂ : ਸਰਵੇ -ਅਪਣੇ ਹੀ ਗੜ੍ਹ ‘ਚ ਪੱਛੜੇ ਟਰੰਪ

673
ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਕੋਰੋਨਾ ਦੀ ਲਪੇਟ Îਵਿਚ ਆਉਣ ਤੋਂ ਬਾਅਦ ਨਵੇਂ ਸਰਵੇ ਨੇ ਵੀ ਪਾਰਟੀ ਦੀ ਮੁਸੀਬਤਾਂ ਵਧਾ ਦਿੱਤੀਆਂ ਹਨ। ਨਵੇਂ ਸਰਵੇ ਤੋਂ ਪਤਾ ਚਲਦਾ ਹੈ ਕਿ ਰਿਪਬਲਿਕਨ ਪਾਰਟੀ ਦਾ ਗੜ੍ਹ ਮੰਨੇ ਜਾਣ ਵਾਲੇ ਸੂਬਿਆਂ ਵਿਚ ਵੀ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਰਾਸ਼ਟਰਪਤੀ ਟਰੰਪ ‘ਤੇ ਬੜਤ ਬਣਾ ਲਈ ਹੈ।
ਟੈਕਸਾਸ, ਜੌਰਜੀਆ ਅਤੇ ਆਯੋਵਾ ਜਿਹੇ ਸੂਬਿਆਂ ਨੂੰ ਰਿਪਬਲਿਕਨ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ, ਲੇÎਕਿਨ ਇਨ੍ਹਾਂ ਰਾਜਾਂ ਵਿਚ ਵੀ ਬਿਡੇਨ ਨੇ ਟਰੰਪ ‘ਤੇ ਸੱਤ ਅੰਕਾਂ ਤੱਕ ਦੀ ਬੜਤ ਬਣਾ ਲਈ ਹੈ। ਟੈਕਸਾਸ ਵਿਚ ਵਿਚ ਰਿਪਬਲਿਕਨ ਪਾਰਟੀ 1976 ਤੋਂ ਕਦੇ ਨਹੀਂ ਹਾਰੀ ਹੈ, ਲੇਕਿਨ ਇੱਥੇ ਵੀ ਬਿਡੇਨ ਅੱਗੇ ਨਿਕਲਦੇ ਦਿਖ ਰਹੇ ਹਨ।
ਇਸੇ ਤਰ੍ਹਾਂ ਜੌਰਜੀਆ ਵਿਚ 1992 ਤੋਂ ਪਾਰਟੀ  ਨੂੰ ਕਦੇ ਹਾਰ ਨਹੀਂ ਮਿਲੀ ਹੈ, ਲੇਕਿਨ ਇੱਥੇ ਵੀ ਬਿਡੇਨ ਤੋਂ ਅੱਗੇ ਹਨ। ਕੌਮੀ ਪੱਧਰ ‘ਤੇ ਕੀਤੇ ਗਏ ਜ਼ਿਆਦਾਤਰ ਪੋਲ ਵਿਚ ਵੀ ਬਿਡੇਨ ਅਪਣੇ ਵਿਰੋਧੀ ਅਤੇ ਮੌਜੂਦਾ ਰਾਸ਼ਟਰਪਤੀ ਟਰੰਪ ਤੋਂ ਅੱਗੇ ਨਿਕਲਦੇ ਦਿਖ ਰਹੇ ਹਨ। ਕਈ ਹੋਰ ਸੂਬਿਆਂ ਵਿਚ ਵੀ ਬਿਡੇਨ ਨੇ ਟਰੰਪ ‘ਤੇ ਬੜਤ ਬਣਾ ਲਈ ਹੈ। ਵਿਸਕੌਨਸਿਨ, ਪੈਂਸਿਲਵੇਨਿਆ, ਮਿਸ਼ੀਗਨ, ਨੇਵਾਦਾ ਅਤੇ ਓਹਾਇਉ ਨੂੰ ਸਵਿੰਗ ਸੂਬਾ ਮੰਨਿਆ ਜਾਂਦਾ ਹੈ। ਇੱਥੋਂ ਹੀ ਹਾਰ ਜਿੱਤ ਦਾ ਫ਼ੈਸਲਾ ਹੁੰਦਾ ਹੈ। ਇਨ੍ਹਾਂ ਸੂਬਿਆਂ ਵਿਚ ਵੀ ਟਰੰਪ ਪੱਛੜਦੇ ਦਿਖ ਰਹੇ ਹਨ।
ਟੈਕਸਾਸ ਵਿਚ ਡੈਮੋਕਰੇਟਿਕ ਪਾਰਟੀ ਦੀ ਐਗਜ਼ੀਕਿਊਟਿਵ ਡਾਇਰੈਕਟਰ ਮੈਨੀ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਹਮੇਸ਼ਾ Îਇੱਥੇ ਅਪਣੀ ਜਿੱਤ ਦੇ ਪ੍ਰਤੀ ਆਸਵੰਦ ਰਹਿੰਦੀ ਹੈ, ਲੇਕਿਨ ਇਸ ਵਾਰ ਪਾਰਟੀ ਪੱਛੜ ਰਹੀ ਹੈ। ਇਸੇ ਕਾਰਨ ਉਸ ਨੇ Îਇੱਥੇ ਸਰਗਰਮੀ ਵਧਾਈ ਹੈ। ਰਾਸ਼ਟਰਪਤੀ ਚੋਣਾਂ ਵਿਚ ਸਿਰਫ ਇੱਕ ਮਹੀਨੇ ਦਾ ਸਮਾਂ ਬਚਿਆ ਹੈ, ਅਜਿਹੇ ਵਿਚ ਟਰੰਪ ਦਾ ਸੰਕਰਮਿਤ ਹੋਣਾ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਨੂੰ ਇਸ ਸਮੇਂ ਜਨਤਾ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ।