ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਧਾਂਦਲੀ ਦਾ ਦਾਅਵਾ ਕਰ ਰਹੇ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾਏਗਾ ਫੇਸਬੁੱਕ

567
Share

ਵਾਸ਼ਿੰਗਟਨ, 3 ਅਕਤੂਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਪਹਿਲੀ ਬਹਿਸ ਦੇ ਠੀਕ ਬਾਅਦ ਫੇਸਬੁੱਕ ਨੇ ਅਪਣੇ ਸਾਰੇ ਪਲੇਟਫਾਰਮਾਂ ‘ਤੇ ਅਜਿਹੇ ਕੋਈ ਵੀ ਸਿਆਸੀ ਇਸ਼ਤਿਹਾਰ ਪੋਸਟ ਨਹੀਂ ਕਰਨ ਦਾ ਫ਼ੈਸਲਾ ਲਿਆ ਹੈ ਜੋ ਚੋਣ ‘ਤੇ ਸਵਾਲ ਚੁੱਕਦਾ ਹੋਵੇ। ਯਾਨੀ ਜਿਹੜੇ ਮਾਮਲਿਆਂ ਨੂੰ ਲੈ ਕੇ ਚੋਣਾਂ ਵਿਚ ਵੱਡੀ ਧੋਖਾਧੜੀ ਦੀ ਚਰਚਾ ਹੁੰਦੀ ਹੈ ਉਨ੍ਹਾਂ ਫੇਸਬੁੱਕ ਰੋਕ ਦੇਵੇਗਾ। ਚੋਣਾਂ ਤੋਂ ਠੀਕ ਇੱਕ ਮਹੀਨੇ ਪਹਿਲਾਂ ਗਲਤ ਸੂਚਨਾ ਨਾਲ ਨਿਪਟਣ ਦੇ ਲਈ ਇਸ ਪਹਿਲ ਨੂੰ ਅਹਿਮ ਦੱਸਿਆ ਗਿਆ ਹੈ।

ਫੇਸਬੁੱਕ ਨੇ ਅਮਰੀਕੀ ਚੋਣ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਲਈ ਸਿਆਸੀ ਇਸ਼ਤਿਹਾਰ ‘ਤੇ ਪਾਬੰਦੀ ਲਾ ਕੇ ਵੱਡਾ ਕਦਮ ਚੁੱਕਿਆ ਹੈ। ਸੋਸ਼ਲ ਮੀਡੀਆ ਸਾਈਟ ਨੇ ਇਹ ਫ਼ੈਸਲਾ ਤਦ ਲਿਆ ਹੈ ਜਦ ਪ੍ਰੈਜ਼ੀਡੈਂਸ਼ੀਅਲ ਡਿਬੇਟ ਵਿਚ ਟਰੰਪ ਨੇ ਪੋਸਟਲ ਵੋਟਿੰਗ ‘ਤੇ ਸ਼ੱਕ ਜਤਾਇਆ।
ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਇੰਸਟਾਗਰਾਮ ਸਣੇ ਅਪਣੀ ਸਾਰੀ ਵੈਬਸਾਈਟਾਂ ਦੇ ਅਜਿਹੇ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾ ਰਿਹਾ ਹੈ ਜੋ ਕਥਿਤ ਤੌਰ ‘ਤੇ ਚੋਣ ਵਿਚ ਧਾਂਦਲੀ ਦਾ ਦਾਅਵਾ ਕਰ ਰਹੇ ਹਨ। ਉਸ ਨੇ ਬਲਾਗ ਪੋਸਟ ਵਿਚ ਲਿਖਿਆ ਅਸੀਂ ਇਸ ਸਾਲ  ਚੋਣਾਂ ਦੀ ਅਖੰਡਤਾ ਦੀ ਰੱਖਿਆ ਦੇ ਲਈ ਚੌਕਸੀ  ਵਰਤਣ ਦੇ ਰੂਪ ਵਿਚ ਇਹ ਫੈਸਲਾ ਲਿਆ ਹੈ।


Share