-ਵੋਟਿੰਗ ਦਾ ਬਣਿਆ ਨਵਾਂ ਰਿਕਾਰਡ
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ, ਪਰ ਹੁਣ ਤੱਕ ਹੋਈ ਵੋਟਿੰਗ ‘ਚ ਸਭ ਤੋਂ ਵਧ ਵੋਟਾਂ ਦਾ ਨਵਾਂ ਰਿਕਾਰਡ ਪਹਿਲਾਂ ਹੀ ਬਣ ਚੁੱਕਾ ਹੈ। ਅਮਰੀਕਾ ‘ਚ ਐਤਵਾਰ ਤੱਕ ਵੋਟਾਂ ਦੀ ਹੋਈ ਗਿਣਤੀ ਦੌਰਾਨ 62 ਫੀਸਦੀ ਲੋਕਾਂ ਵੱਲੋਂ ਵੋਟਿੰਗ ਕਰਨ ਦੀ ਪੁਸ਼ਟੀ ਹੋਈ ਸੀ, ਜੋ 2008 ‘ਚ ਹੋਈਆਂ ਚੋਣਾਂ ਤੋਂ 0.4 ਫੀਸਦੀ ਵਧ ਹੈ, ਜਦੋਂ ਅਮਰੀਕਾ ‘ਚ ਬਰਾਕ ਓਬਾਮਾ ਵਜੋਂ ਮੁਲਕ ‘ਚ ਪਹਿਲੇ ਸਿਆਅਫਾਮ ਵਿਅਕਤੀ ਨੂੰ ਰਾਸ਼ਟਰਪਤੀ ਚੁਣਿਆ ਗਿਆ ਸੀ। ਹੁਣ ਤੱਕ 14.8 ਕਰੋੜ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਉਮੀਦਵਾਰ ਜੋਅ ਬਾਇਡਨ ਨੂੰ 7.5 ਕਰੋੜ ਵੋਟਾਂ ਮਿਲੀਆਂ ਹਨ, ਜੋ ਹੁਣ ਤੱਕ ਦੇ ਇਤਿਹਾਸ ਵਿਚ ਕਿਸੇ ਵੀ ਰਾਸ਼ਟਰਪਤੀ ਉਮੀਦਵਾਰ ਨੂੰ ਮਿਲੀਆਂ ਸਭ ਤੋਂ ਵਧ ਵੋਟਾਂ ਹਨ। ਉਧਰ, ਅਮਰੀਕਾ ਦੇ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ 7 ਕਰੋੜ ਵੋਟਾਂ ਮਿਲੀਆਂ ਹਨ।