ਅਮਰੀਕੀ ਰਾਸ਼ਟਰਪਤੀ ਚੋਣਾਂ : ਕੋਰੋਨਾ ਬਣਿਆ ਅੜਿੱਕਾ

698
ਲਾਸ ਗੇਵਾਸ, 14 ਸਤੰਬਰ (ਪੰਜਾਬ ਮੇਲ)- ਕੋਰੋਨਾ ਮਹਾਮਾਰੀ ਦੇ ਵਿਚ ਅਮਰੀਕਾ  ‘ਚ ਰਾਸ਼ਟਰਪਤੀ ਚੋਣਾਂ Îਵਿਚ ਪ੍ਰਚਾਰ ਮੁਹਿੰਮ ਨੂੰ ਰਫਤਾਰ ਦੇਣਾ ਉਮੀਦਵਾਰਾਂ ਲਈ ਵੱਡੀ ਚੁਣੌਤੀ ਬਣ ਗਈ ਹੈ। ਉਧਰ ਮਾਹਰਾਂ ਦੀ ਚਿਤਾਵਨੀ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਲਾਸ ਵੇਗਾਸ ਵਿਚ ਇੱਕ ਰੈਲੀ ਦਾ ਆਯੋਜਨ ਕਰਨਗੇ। ਰਾਸ਼ਟਰਪਤੀ  ਟਰੰਪ ਦੇ ਇਸ ਬਿਆਨ ਤੋਂ ਬਾਅਦ ਡੈਮੋਕਰੇਟਿਕ  ਪਾਰਟੀ ਨੇ ਰਿਪਬਲਿਕਨ ‘ਤੇ ਹਮਲਾ ਕੀਤਾ ਹੈ। ਡੈਮੋਕਰੇਟਿਕ ਪਾਰਟੀ ਨੇ ਕਿਹਾ ਕਿ ਸਿਹਤ ਮਾਹਰਾਂ ਦੀ ਤਮਾਮ ਚਿਤਾਵਨੀਆਂ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਲੋਕਾਂ ਦੇ ਜੀਵਨ ਨੂੰ ਸੰਕਟ ਵਿਚ ਪਾ ਰਹੇ ਹਨ। ਟਰੰਪ ਨੂੰ ਇਕ ਵਾਰ ਮੁੜ ਵਿਰੋਧ ਧਿਰ ਦੀ ਨਿੰਦਾ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਕੋਰੋਨਾ ਵਾਇਰਸ ਦੇ ਪ੍ਰੋਟੋਕਾਲ ਦੀ ਉਲਘੰਣਾ ਕਰ ਚੁੱਕੇ ਹਨ। ਉਨ੍ਹਾਂ ਦੇ ਇਨ੍ਹਾਂ ਕਦਮਾਂ ਦੀ ਵਿਰੋਧੀ ਧਿਰ ਨਿੰਦਾ ਵੀ ਕਰ ਚੁੱਕਾ ਹੈ।

ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮਕੋਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਚੋਣ ਪ੍ਰਚਾਰ ਦੇ ਦੌਰਾਨ ਦੇਸ਼ ਵਿਚ ਜਾਰੀ ਸਿਹਤ ਗਾਈਡ ਲਾਈਨ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਹ ਅਪਣੇ ਪ੍ਰਚਾਰ ਮੁਹਿੰਮ ਵਿਚ ਇਸ ਗਾਈਡ ਲਾਈਨ ਦੀ ਅਣਦੇਖੀ ਕਰ ਰਹੇ ਹਨ। ਡੈਮੋਕਰੇਟਿਕ ਉਮੀਦਵਾਰ  ਨੇ ਕਿਹਾ ਕਿ ਟਰੰਪ ਅਪਣੇ ਸਾਰੇ ਪ੍ਰੋਗਰਾਮਾਂ ਵਿਚ ਕੋਰੋਨਾ ਵਾਇਰਸ ਦੇ ਪ੍ਰੋਟੋਕਾਲ ਦੀ ਅਣਦੇਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਨਾਲ ਦੇਸ਼ ਵਿਚ ਕੋਰੋਨਾ ਮਹਾਮਾਰੀ ਨੂੰ ਰੋਕਣ ਵਿਚ ਰੁਕਾਵੜ ਖੜ੍ਹੀ ਹੋ ਰਹੀ ਹੈ। ਅਜਿਹਾ ਕਰਕੇ ਉਹ ਦੇਸ਼ ਵਿਚ ਮਹਾਮਾਰੀ ਦੇ ਪ੍ਰਸਾਰ ਨੂੰ ਹੋਰ ਸੱਦਾ ਦੇ ਰਹੇ ਹਨ।
ਬਿਡੇਨ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ ਰਾਸ਼ਟਰਪਤੀ ਟਰੰਪ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚ ਖ਼ਾਸ ਭੂਮਿਕਾ ਅਦਾ  ਕੀਤੀ ਹੈ। ਉਨ੍ਹਾਂ ਕਿਹਾ ਕਿ ਟਰੰਪ ਦੀ ਰੈਲੀਆਂ ਅਤੇ ਪ੍ਰੋਗਰਾਮਾਂ ਵਿਚ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦੇ Îਨਿਯਮਾਂ ਦੀ ਉਲੰਘਣਾ ਕੀਤੀ ਗਈ।
ਉਧਰ ਰਿਪਬਲਿਕਨ ਨੇ ਰਾਸ਼ਟਰਪਤੀ ਟਰੰਪ ਦੀ ਹੈਂਡਰਸਨ ਅਤੇ ਨੇਵਾਦਾ ਰੈਲੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਾਂਤੀਪੁਰਵ ਸਭਾ ਦੇ ਲਈ ਅਮਰੀਕੀ ਨਾਗਰਿਕਾਂ ਨੂੰ ਅਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਚਾਹੀਦਾ। ਪਾਰਟੀ ਨੇ ਕਿਹਾ ਕਿ ਇਹ ਅਧਿਕਾਰ ਅਮਰੀਕੀ ਸੰਵਿਧਾਨ ਦੇ ਪ੍ਰਥਮ ਸੋਧ ਰਾਹੀਂ ਪ੍ਰਦਾਨ ਕੀਤਾ ਹੈ। ਬੁਲਾਰੇ ਟਿਮ ਮਰਟਾ ਨੇ ਕਿਹਾ ਕਿ ਜੇਕਰ ਵਿਰੋਧ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੋ ਸਕਦੇ। ਦੰਗਿਆਂ Îਵਿਚ ਛੋਟੇ ਵਪਾਰਾਂ ਨੂੰ ਜਲਾਉਣ ਲਈ ਆਪ ਇਕੱਠੇ ਹੋ ਸਕਦੇ ਹਨ ਤਾਂ ਰਾਸ਼ਟਰਪਤੀ ਨੂੰ ਸੁਣਨ ਦੇ ਲਈ ਸ਼ਾਂਤੀ ਨਾਲ ਕਿਉਂ ਨਹੀਂ ਇਕੱਠੇ ਹੋ ਸਕਦੇ ਹਨ।