ਰਿਪੋਰਟ ਮੁਤਾਬਕ ਪੱਤਰਕਾਰ ਨੂੰ ਇਸ ਖੇਤਰ ਦੀ ਰਾਜਧਾਨੀ ਹੋਹੋਟ ਦੇ ਇੱਕ ਸਕੂਲ ਵਿਚ ਸਾਦੇ ਕੱਪੜਿਆਂ ਵਿਚ ਪਹੁੰਚੇ ਕੁਝ ਪੁਰਸ਼ਾਂ ਨੇ ਘੇਰ ਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਪੁਲਿਸ ਦੀ ਕਾਰ ਵਿਚ ਥਾਣੇ ਲਿਜਾਇਆ ਗਿਆ। ਮਹਿਲਾ ਪੱਤਰਕਾਰ ਨੂੰ ਅਮਰੀਕੀ ਦੂਤਘਰ ਫੋਨ ਕਰਨ ਦੀ ਵੀ ਆਗਿਆ ਨਹੀਂ ਦਿੱਤੀ ਗਈ। ਰਿਪੋਰਟ ਵਿਚ ਕਿਹਾ ਗਿਆ ਕਿ ਪੁਲਿਸ ਥਾਣੇ ਵਿਚ ਇੱਕ ਅਧਿਕਾਰੀ ਨੇ ਦੋਵੇਂ ਹੱਥਾਂ ਨਾਲ ਪੱਤਰਕਾਰ ਦਾ ਗਲ਼ਾ ਫੜਿਆ ਅਤੇ ਉਸ ਨੂੰ ਇੱਕ ਸੈੱਲ ਵਿਚ ਧੱਕ ਦਿੱਤਾ।
ਲਾਸ ਏਂਜਲਸ ਟਾਈਮਸ ਨੇ ਕਿਹਾ ਕਿ ਰਿਪੋਰਟਰ ਨੂੰ ਰਿਹਾਅ ਕਰਨ ਤੋਂ ਬਾਅਦ ਤਿੰਨ ਸਰਕਾਰੀ ਅਧਿਕਾਰੀ ਅਤੇ ਇੱਕ ਪੁਲਿਸ ਅਧਿਕਾਰੀ ਉਨ੍ਹਾਂ ਦੇ ਨਾਲ ਟਰੇਨ ਸਟੇਸ਼ਨ ਗਿਆ ਅਤੇ ਖਿੜਕੀ ‘ਤੇ ਖੜ੍ਹੇ ਰਹੇ ਜਦ ਤੱਕ ਟਰੇਨ ਬੀਜਿੰਗ ਲਈ ਰਵਾਨਾ ਨਹੀਂ ਹੋਈ। ਚੀਨ ਵਿਚ ਪੰਜ ਸਵਾਇਤ ਸੂਬੇ ਹਨ। ਇਨ੍ਹਾਂ ਵਿਚੋਂ ਇੱਕ ਇਨਰ ਮੋਂਗਲੀਆ ਹੈ ਜਿੱਥੇ ਲਗਭਗ ਢਾਈ ਕਰੋੜ ਲੋਕ ਰਹਿੰਦੇ ਹਨ। ਇੱਥੇ ਦੀ 17 ਫੀਸਦੀ ਆਬਾਦੀ ਜਿੱਥੇ ਮੰਗੋਲੀਆਈ ਹਨ , 79 ਫੀਸਦੀ ਲੋਕ ਹਾਨ ਭਾਈਚਾਰੇ ਨਾਲ ਸਬੰਧ ਰਖਦੇ ਹਨ। ਇੱਕ ਜ਼ਮਾਨੇ ਵਿਚ ਇਨਰ ਅਤੇ ਆਊਟਰ ਮੰਗੋਲੀਆ ਗਰੇਟਰ ਦਾ ਹਿੱਸਾ ਹੋਇਆ ਕਰਦੇ ਸੀ।
ਅਮਰੀਕੀ ਮਹਿਲਾ ਪੱਤਰਕਾਰ ਨੂੰ ਚੀਨ ਨੇ ਹਿਰਾਸਤ ਵਿਚ ਲਿਆ
ਬੀਜਿੰਗ, 5 ਸਤੰਬਰ (ਪੰਜਾਬ ਮੇਲ)- ਚੀਨ ਦੇ ਇਨਰ ਮੰਗੋਲੀਆ ਖੇਤਰ ਵਿਚ ਇੱਕ ਅਮਰੀਕੀ ਪੱਤਰਕਾਰ ਨੂੰ ਹਿਰਾਸਤ ਵਿਚ ਲੈਣ ਦੀ ਗੱਲ ਸਾਹਮਣੇ ਆਈ ਹੈ। ਲਾਸ ਏਂਜਲਸ ਟਾਈਮਸ ਨੇ ਵੀਰਵਾਰ ਨੂੰ ਇੱਕ ਰਿਪੋਰਟ ਵਿਚ ਕਿਹਾ ਕਿ ਪੱਤਰਕਾਰ ਨੂੰ ਨਾ ਸਿਰਫ ਪੁਲਿਸ ਥਾਣੇ ਵਿਚ ਪੁੱਛਗਿੱਛ ਕੀਤੀ ਗਈ ਬਲਕਿ ਉਸ ਨੂੰ ਇੱਕ ਸੈੱਲ ਵਿਚ ਬੰਦ ਕਰ ਦਿੱਤਾ ਗਿਆ। ਕਰੀਬ ਚਾਰ ਘੰਟੇ ਤੱਕ ਉਸ ਨੂੰ ਸੈੱਲ ਵਿਚ ਬੰਦ ਰੱਖਿਆ ਗਿਆ ਅਤੇ ਫੇਰ ਉਤਰੀ ਚੀਨੀ ਖੇਤਰ ਛੱਡਣ ਦੇ ਲਈ ਮਜਬੂਰ ਕੀਤਾ ਗਿਆ। ਅਮਰੀਕੀ ਪੱਤਰਕਾਰ ਚੀਨ ਦੇ ਇਨਰ ਮੰਗੋਲੀਆ ਖੇਤਰ ਵਿਚ ਨਵੀਂ ਦਿਸ਼ਾ ਨੀਤੀ ਨੂੰ ਲੈ ਕੇ ਚਲ ਰਹੇ ਤਣਾਅ ਨੂੰ ਕਵਰ ਕਰ ਰਹੀ ਸੀ। ਨਵੀਂ ਸਿੱਖਿਆ ਨੀਤੀ ਵਿਚ ਮੰਗੋਲੀਆਈ ਭਾਸ਼ਾ ਦੇ ਇਸਤੇਮਾਲ ਨੂੰ ਘੱਟ ਕੀਤਾ ਗਿਆ ਹੈ।