ਅਮਰੀਕੀ ਬਾਰਡਰ ਪੈਟਰੋਿਗ ਅਧਿਕਾਰੀਆਂ ਵੱਲੋਂ ਬਾਰਡਰ ਪਾਰ ਕਰਦੇ 11 ਈਰਾਨੀ ਨਾਗਰਿਕ ਕਾਬੂ

128
Share

ਵਾਸ਼ਿੰਗਟਨ, 5 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਬਾਰਡਰ ਪੈਟਰੋਲਿੰਗ ਏਜੰਟਾਂ ਨੇ ਬੀਤੇ ਸੋਮਵਾਰ ਨੂੰ 11 ਈਰਾਨੀ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ, ਜਦੋਂ ਉਹ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਕੇ ਐਰੀਜ਼ੋਨਾ ਵਿਚ ਘੁਸਪੈਠ ਕਰ ਗਏ ਸਨ। ਇਹ ਲੋਕ 5 ਬੀਬੀਆਂ ਅਤੇ 6 ਆਦਮੀਆਂ ਦੇ ਸਮੂਹ ਦੇ ਰੂਪ ਵਿਚ ਯਾਤਰਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਵਾਲੀ ਜਗ੍ਹਾ, ਸਾਨ ਲੁਈਸ ਦੇ ਨੇੜੇ ਇੱਕ ਪੁਲ ਉੱਤੇ ਕਾਬੂ ਕਰ ਲਿਆ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸਮੂਹ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਗਿਆ ਸੀ। ਈਰਾਨ ਅੱਤਵਾਦ ਨਾਲ ਜੁੜੇ ਹੋਣ ਕਾਰਨ ਸਰਹੱਦੀ ਖਦਸ਼ਿਆਂ ਲਈ ਇਕ ‘‘ਵਿਸ਼ੇਸ਼ ਦਿਲਚਸਪੀ’’ ਵਾਲਾ ਦੇਸ਼ ਹੈ, ਹਾਲਾਂਕਿ ਇਸ ਸਮੂਹ ਦੇ ਸੰਬੰਧ ਵਿਚ ਇਨ੍ਹਾਂ ਚਿੰਤਾਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ, ਫਿਰ ਵੀ 11 ਗਿ੍ਰਫ਼ਤਾਰੀਆਂ ਨੇ ਅਤੇ ਬੀਤੇ ਸਾਲ 1 ਤੋਂ 14 ਅਕਤੂਬਰ ਤੋਂ ਯੁਮਾ ਸੈਕਟਰ ਵਿਚ ਫੜੇ ਈਰਾਨੀਆਂ ਦੀ ਗਿਣਤੀ ਨੂੰ ਅੱਗੇ ਵਧਾ ਦਿੱਤਾ ਹੈ।

Share