ਅਮਰੀਕੀ ਫੌਜ ਦੇ ਜਹਾਜ਼ ਤੋਂ ਡਿੱਗ ਕੇ ਮਰਨ ਵਾਲਿਆਂ ਵਿਚ ਅਫਗਾਨਿਸਤਾਨ ਦੀ ਕੌਮੀ ਫੁੱਟਬਾਲ ਟੀਮ ਦਾ ਖਿਡਾਰੀ ਵੀ ਸ਼ਾਮਿਲ

410
Share

ਸੈਕਰਾਮੈਂਟੋ, 20 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਬੀਤੇ ਐਤਵਾਰ ਤਾਲਿਬਾਨ ਦੇ ਕਾਬੁਲ ਉਪਰ ਕਬਜ਼ੇ ਦੇ ਇਕ ਦਿਨ ਬਾਅਦ ਡਰ ਕਾਰਨ ਮੱਚੀ ਹਫੜਾ ਦਫੜੀ ਦੌਰਾਨ ਦੇਸ਼ ਵਿਚੋਂ ਬਾਹਰ ਭੱਜ ਜਾਣ ਲਈ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਖੜੇ ਅਮਰੀਕੀ ਫੌਜ ਦੇ ਸੀ-17 ਜਹਾਜ਼ ਵਿਚ ਚੜਨ ਦੀ ਸੈਂਕੜੇ ਲੋਕਾਂ ਨੇ ਅਸਫਲ ਕੋਸ਼ਿਸ਼ ਕੀਤੀ। ਇਨਾਂ ਲੋਕਾਂ ਵਿਚ ਅਫਗਾਨਿਸਤਾਨ ਦੀ ਯੂਥ ਕੌਮੀ ਫੁੱਟਬਾਲ ਟੀਮ ਦਾ ਇਕ ਖਿਡਾਰੀ ਵੀ ਸ਼ਾਮਿਲ ਸੀ, ਜੋ ਅਮਰੀਕੀ ਜਹਾਜ਼ ਦੇ ਨਾਲ ਲਟਕ ਗਿਆ ਤੇ ਅੱਧ ਅਸਮਾਨੋਂ ਡਿੱਗ ਕੇ ਮਾਰਿਆ ਗਿਆ। ਇਹ ਜਾਣਕਾਰੀ ਅਫਗਾਨਿਸਤਾਨ ਦੇ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਦੇ ਮੁੱਖੀ ਨੇ ਜਾਰੀ ਇਕ ਬਿਆਨ ਵਿਚ ਦਿੰਦਿਆਂ ਕਿਹਾ ਹੈ ਕਿ ‘ ਬਹੁਤ ਹੀ ਦੁੱਖ ‘ਤੇ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਅਮਰੀਕੀ ਜਹਾਜ਼ ਤੋਂ ਡਿੱਗ ਕੇ ਮਰਨ ਵਾਲਿਆਂ ਵਿਚ ਜ਼ਕੀ ਅਨਵਾਰੀ ਵੀ ਸ਼ਾਮਿਲ ਹੈ ਜੋ ਯੂਥ ਕੌਮੀ ਫੁੱਟਬਾਲ ਟੀਮ ਦੇ ਖਿਡਾਰੀਆਂ ਵਿਚੋਂ ਇਕ ਸੀ।” ਸੋਸ਼ਲ ਮੀਡੀਆ ਉਪਰ ਪਾਏ ਇਸ ਬਿਆਨ ਵਿਚ ਕਿਹਾ ਹੈ ਕਿ ”ਜ਼ਕੀ ਅਨਵਾਰੀ ਸ਼ਹੀਦ ਹੈ ਜੋ ਹੋਰ ਸੈਂਕੜੇ ਲੋਕਾਂ ਵਾਂਗ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਦੌੜ ਜਾਣਾ ਚਹੁੰਦਾ ਸੀ। ਉਸ ਦੀ ਭਿਆਨਕ ਮੌਤ ਦਾ ਦ੍ਰਿਸ਼ ਦਿੱਲ ਨੂੰ ਦਹਿਲਾਉਣ ਵਾਲਾ ਹੈ।’ ਇਥੇ ਜਿਕਰਯੋਗ ਹੈ ਕਿ ਅਮਰੀਕੀ ਜਹਾਜ਼ ਤੋਂ ਘੱਟੋ ਘੱਟ ਦੋ ਵਿਅਕਤੀਆਂ ਨੂੰ ਡਿੱਗਦਿਆਂ ਵੇਖਿਆ ਗਿਆ ਹੈ ਜੋ ਡਿੱਗਣ ਸਾਰ ਹੀ ਦਮ ਤੋੜ ਗਏ।

 

ਕੈਪਸ਼ਨ: ਅਮਰੀਕੀ ਜਹਾਜ਼ ਤੋਂ ਡਿੱਗ ਕੇ ਮਰੇ ਜ਼ਕੀ ਅਨਵਾਰੀ ਦੀਆਂ ਫਾਇਲ ਤਸਵੀਰਾਂ


Share