ਅਮਰੀਕੀ ਫੁੱਟਬਾਲ ਖਿਡਾਰੀ ਵੱਲੋਂ ਭਾਰਤੀ ਕਿਸਾਨ ਅੰਦੋਲਨਕਾਰੀਆਂ ਲਈ ਕੀਤਾ ਦਾਨ

442
Share

ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ ਦਿੱਤੇ 10 ਹਜ਼ਾਰ ਡਾਲਰ
ਵਾਸ਼ਿੰਗਟਨ, 4 ਫਰਵਰੀ (ਪੰਜਾਬ ਮੇਲ)-ਅਮਰੀਕਾ ਦੀ ‘ਨੈਸ਼ਨਲ ਫ਼ੁੱਟਬਾਲ ਲੀਗ’ (ਐੱਨ.ਐੱਫ.ਐੱਲ.) ਦੇ ਸਟਾਰ ਖਿਡਾਰੀ ਜੁਜੂ ਸਮਿੱਥ ਸ਼ੁਸਟਰ ਨੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ 10,000 ਡਾਲਰ ਦਾਨ ਕੀਤੇ ਹਨ। ਇਹ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਉੱਤੇ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਪਿਛਲੇ ਵਰ੍ਹੇ ਲਾਗੂ ਕੀਤੇ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਫ਼ੁੱਟਬਾਲ ਖਿਡਾਰੀ ਨੇ ਟਵਿਟਰ ਉੱਤੇ ਰਕਮ ਦਾਨ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੀ ਵੱਡੀ ਜ਼ਰੂਰਤ ਹੋ ਸਕਦੀ ਹੈ। ‘ਹੋ ਸਕਦਾ ਹੈ ਕਿ ਇਸ ਮਦਦ ਨਾਲ ਹੋਰ ਧਰਨਾਕਾਰੀ ਕਿਸਾਨਾਂ ਦੀਆਂ ਜਾਨਾਂ ਜਾਣ ਤੋਂ ਬਚਾਅ ਹੋ ਸਕੇ।’
ਦੱਸ ਦੇਈਏ ਕਿ ਜੁਜੂ ਸਮਿੱਥ ਸ਼ੁਸਟਰ ਦੇ ਨਾਂ ਉੱਤੇ ਐੱਨ. ਐੱਫ. ਐੱਲ. ਦੇ ਕਈ ਰਿਕਾਰਡ ਹਨ। ਉਹ ਸਭ ਤੋਂ ਛੋਟੀ ਉਮਰੇ ਅਜਿਹੇ ਮਾਣ-ਸਨਮਾਨ ਹਾਸਲ ਕਰਨ ਵਾਲੇ ਖਿਡਾਰੀਆਂ ਵਿਚ ਸ਼ਾਮਲ ਹਨ। ਉਨ੍ਹਾਂ ਕੋਲ ਕਈ ਸਟੀਲਰਜ਼ ਫ਼੍ਰੈਂਚਾਈਜ਼ ਰਿਕਾਰਡ ਹਨ। ਸਾਲ 2019 ’ਚ ਉਨ੍ਹਾਂ ਨੂੰ ਐੱਨ. ਐੱਫ. ਐੱਲ. ਦਾ ਸਭ ਤੋਂ ਵੱਧ ਮਾਰਕਿਟੇਬਲ ਖਿਡਾਰੀ ਐਲਾਨਿਆ ਗਿਆ ਸੀ। ਇਥੇ ਇਹ ਵੀ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਇੰਨੇ ਵੱਡੇ ਪੱਧਰ ਉੱਤੇ ਅੰਤਰਰਾਸ਼ਟਰੀ ਹਮਾਇਤ ਨਹੀਂ ਮਿਲੀ।

Share