ਅਮਰੀਕੀ ਪ੍ਰਤੀਨਿਧ ਸਭਾ ’ਚ ਵਿਦੇਸ਼ੀ ਵਿਦਿਆਰਥੀਆਂ ਨਾਲ ਜੁੜਿਆ ਬਿੱਲ ਪੇਸ਼!

240
Share

-ਵਿਦਿਆਰਥੀਆਂ ਦਾ ਪੜ੍ਹਾਈ ਤੋਂ ਬਾਅਦ ਅਮਰੀਕਾ ’ਚ ਰੁਕਣਾ ਹੋਵੇਗਾ ਮੁਸ਼ਕਿਲ
-ਆਪਟ ਪ੍ਰੋਗਰਾਮ ਖ਼ਿਲਾਫ਼ ਪੇਸ਼ ਬਿੱਲ ’ਚ ਭਾਰਤ ਦੀ ਵੱਡੀ ਸੰਖਿਆ ਹੋਵੇਗੀ ਪ੍ਰਭਾਵਿਤ
ਵਾਸ਼ਿੰਗਟਨ, 4 ਅਗਸਤ (ਪੰਜਾਬ ਮੇਲ)- ਅਮਰੀਕੀ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਪ੍ਰਤੀਨਿਧੀ ਸਭਾ ’ਚ ਵਿਦੇਸ਼ੀ ਵਿਦਿਆਰਥੀਆਂ ਨਾਲ ਜੁੜਿਆ ਇਕ ਬਿੱਲ ਪੇਸ਼ ਕੀਤਾ ਹੈ, ਜਿਸ ਨਾਲ ਭਾਰਤ ਦੀ ਵੱਡੀ ਸੰਖਿਆ ਪ੍ਰਭਾਵਿਤ ਹੋਵੇਗੀ। ਇਹ ਬਿੱਲ ਆਪਟ ਖ਼ਿਲਾਫ ਪੇਸ਼ ਕੀਤਾ ਗਿਆ ਹੈ। ਆਪਟ ਰਾਹੀਂ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਅਮਰੀਕਾ ’ਚ ਕੰਮ ਕਰਨ ਦੀ ਮਨਜ਼ੂਰੀ ਮਿਲਦੀ ਸੀ। ਅਮਰੀਕਾ ਪ੍ਰਤੀਨਿਧੀ ਸਭਾ ’ਚ ਸੰਸਦ ਮੈਂਬਰ ਪਾਲ ਏ. ਗੋਸਰ ਨਾਲ ਸੰਸਦ ਮੋ ਬਰੂਕਸ, ਐਂਡੀ ਬਿਰਸ ਤੇ ਮੈਟ ਗੇਟਜ ਨੇ ਫੇਅਰਨੈੱਸ ਫਾਰ ਹਾਈ-ਸਕਿੱਲਡ ਅਮਰੀਕਨ ਐਕਟ ਪੇਸ਼ ਕੀਤਾ। ਇਸ ਬਿੱਲ ਦੇ ਪਾਸ ਹੋਣ ’ਤੇ ਇਸ ਰਾਹੀਂ ਆਪਟ ਲਈ ਇਮੀਗ੍ਰੇਸ਼ਨ ਤੇ ਰਾਸ਼ਟਰੀ ਐਕਟ ’ਚ ਸੋਧ ਸੰਭਵ ਹੋ ਪਾਵੇਗੀ। ਗੇਸਰ ਨੇ ਦੋਸ਼ ਲਾਇਆ ਹੈ ਕਿ ਆਪਟ ਨੇ ਇਕ ਲੱਖ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਅਮਰੀਕਾ ’ਚ ਤਿੰਨ ਸਾਲ ਤੱਕ ਕੰਮ ਕਰਨ ਦੀ ਮਨਜ਼ੂਰੀ ਦੇ ਕੇ ਐੱਚ-1ਬੀ ਸੀਮਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਦੇਸ਼ੀ ਮਜ਼ਦੂਰਾਂ ਨੂੰ ਪੈਰੋਲ ਟੈਕਸਾਂ ਤੋਂ ਢਿੱਲ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਦਾ ਖਰਚਾ ਇਕ ਅਮਰੀਕੀ ਮਜ਼ਦੂਰ ਦੀ ਤੁਲਨਾ ’ਚ ਲਗਪਗ 10 ਤੋਂ 15 ਫੀਸਦੀ ਘੱਟ ਹੋ ਜਾਂਦਾ ਹੈ।

Share