ਅਮਰੀਕੀ ਨੇਵੀ ਵੱਲੋਂ ਸਮੁੰਦਰੀ ਜਹਾਜ਼ ’ਚੋਂ ਹਜ਼ਾਰਾਂ ਹਮਲਾਵਰ ਹਥਿਆਰ ਬਰਾਮਦ

456
ਫਰਿਜ਼ਨੋ, 11 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਨੇਵੀ ਨੇ ਹਜ਼ਾਰਾਂ ਅਸਾਲਟ ਹਥਿਆਰ, ਮਸ਼ੀਨ ਗੰਨ ਅਤੇ ਸਨਾਈਪਰ ਰਾਈਫਲਾਂ ਨੂੰ ਇੱਕ ਸਮੁੰਦਰੀ ਜਹਾਜ਼ ਵਿਚੋਂ ਬਰਾਮਦ ਕੀਤੀਆਂ ਹਨ, ਜੋ ਕਿ ਨੇਵੀ ਅਨੁਸਾਰ ਇਰਾਨ ਵੱਲੋਂ ਯਮਨ ’ਚ ਯੁੱਧ ’ਚ ਸਹਾਇਤਾ ਲਈ ਭੇਜੇ ਹੋਏ ਮੰਨੇ ਜਾਂਦੇ ਹਨ। ਮਿਜ਼ਾਈਲ ਕਰੂਜ਼ਰ ਯੂ.ਐੱਸ. ਮੋਨਟੇਰੀ ਨੇ ਇਨ੍ਹਾਂ ਲੁਕੇ ਹੋਏ ਹਥਿਆਰਾਂ ਦੀ ਖੋਜ ਕੀਤੀ। ਇਹ ਇਕ ਰਵਾਇਤੀ ਮੀਡਿਆਸਟ ਸਮੁੰਦਰੀ ਜਹਾਜ਼ ਸੀ, ਜੋ ਕਿ ਓਮਾਨ ਅਤੇ ਪਾਕਿਸਤਾਨ ਤੋਂ ਬਾਹਰ ਅਰਬ ਸਾਗਰ ਦੇ ਉੱਤਰੀ ਹਿੱਸੇ ਵਿਚ ਪਾਇਆ ਗਿਆ ਸੀ। ਹਥਿਆਰਾਂ ਦੀ ਇਹ ਵਿਸ਼ਾਲ ਖੇਪ ਡੇਕ ਦੇ ਹੇਠਾਂ ਪਾਈ ਗਈ, ਜਿਸ ਨੂੰ ਜ਼ਿਆਦਾਤਰ ਹਰੇ ਪਲਾਸਟਿਕ ਵਿਚ ਲਪੇਟਿਆ ਗਿਆ ਸੀ। ਨੇਵੀ ਨੇ ਦੱਸਿਆ ਕਿ ਇਸ ਵਿਚ ਲੱਗਭਗ 3,000 ਚੀਨੀ ਟਾਈਪ 56 ਅਸਾਲਟ ਰਾਈਫਲਾਂ, ਸੈਂਕੜੇ ਹੋਰ ਭਾਰੀ ਮਸ਼ੀਨਗਨ ਅਤੇ ਸਨਾਈਪਰ ਰਾਈਫਲਾਂ ਵੀ ਸ਼ਾਮਲ ਹਨ। ਇਸ ਦੇ ਇਲਾਵਾ ਦਰਜਨਾਂ ਐਡਵਾਂਸਡ, ਰੂਸ ਦੀਆਂ ਬਣੀਆਂ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਅਤੇ ਕਈ ਸੌ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਲਾਂਚਰ ਵੀ ਸਨ। ਅਧਿਕਾਰੀਆਂ ਅਨੁਸਾਰ ਜਹਾਜ਼ ਸਟੇਟ ਰਹਿਤ ਸੀ ਅਤੇ ਮੁੱਢਲੀ ਜਾਂਚ ਵਿਚ ਪਾਇਆ ਗਿਆ ਕਿ ਇਹ ਈਰਾਨ ਤੋਂ ਯਮਨ ਜਾ ਰਿਹਾ ਸੀ। ਅਧਿਕਾਰਤ ਤੌਰ ’ਤੇ ਨੇਵੀ ਨੇ ਕਿਹਾ ਕਿ ਹਥਿਆਰਾਂ ਦਾ ਅਸਲ ਸਰੋਤ ਅਤੇ ਉਦੇਸ਼ ਇਸ ਸਮੇਂ ਜਾਂਚ ਅਧੀਨ ਹੈ। ਸਤੰਬਰ, 2014 ਤੋਂ ਸ਼ੁਰੂ¿; ਹੋਈ ਯਮਨ ਦੀ ਲੜਾਈ ਵਿਚ ਟਾਰਗੇਟ ਹਮਲਿਆਂ ਵਿਚ ਮਾਰੇ ਗਏ 13,000 ਤੋਂ ਵੱਧ ਨਾਗਰਿਕਾਂ ਸਮੇਤ ਲਗਭਗ 130,000 ਲੋਕਾਂ ਦੀ ਮੌਤ ਹੋਈ ਹੈ।