ਅਮਰੀਕੀ ਨਿਆਂ ਵਿਭਾਗ ਨੇ ਗੁਪਤ ਸੂਚਨਾਵਾਂ ਚੀਨ ਨੂੰ ਦੇਣ ਲਈ ਚੀਨੀ ਜਾਸੂਸ ਨੂੰ ਦੋਸ਼ੀ ਠਹਿਰਾਇਆ

207
Share

-60 ਸਾਲ ਦੀ ਹੋ ਸਕਦੀ ਹੈ ਸਜ਼ਾ
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕੀ ਹਵਾਬਾਜ਼ੀ ਅਤੇ ਏਰੋਸਪੇਸ ਕੰਪਨੀਆਂ ਦੀ ਮਹੱਤਵਪੂਰਨ ਗੁਪਤ ਸੂਚਨਾਵਾਂ ਚੀਨ ਨੂੰ ਦੇਣ ਦੇ ਦੋਸ਼ ’ਚ ਗਿ੍ਰਫਤਾਰ ਕੀਤੇ ਗਏ ਚੀਨੀ ਜਾਸੂਸ ਨੂੰ ਅਮਰੀਕੀ ਨਿਆਂ ਵਿਭਾਗ ਨੇ ਦੋਸ਼ੀ ਠਹਿਰਾਇਆ ਹੈ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਜਾਸੂਸ ਯਾਨਜੁਨ ਜ਼ੂ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਦੀਆਂ ਗੁਪਤ ਸੂਚਨਾਵਾਂ ਚੋਰੀ ਕਰਨ ਦੇ ਦੋ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਚੀਨੀ ਜਾਸੂਸ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਰਾਜ਼ ਚੋਰੀ ਕਰਨ ਦੇ ਦੋਸ਼ ’ਚ 50 ਮਿਲੀਅਨ ਡਾਲਰ ਦਾ ਜੁਰਮਾਨਾ ਜਾਂ 60 ਸਾਲ ਦੀ ਸਜ਼ਾ ਹੋ ਸਕਦੀ ਹੈ। ਚੀਨ ਅਮਰੀਕਾ ’ਚ ਕਈ ਆਪ੍ਰੇਸ਼ਨ ਚਲਾ ਰਿਹਾ ਹੈ। ਇਸ ਦੇ ਕਈ ਜਾਸੂਸ ਅਮਰੀਕਾ ਦੇ ਭੇਦ ਚੀਨ ਤੱਕ ਪਹੁੰਚਾ ਰਹੇ ਹਨ। ਐੱਫ.ਬੀ.ਆਈ. ਦੇ ਸਹਾਇਕ ਡਾਇਰੈਕਟਰ ਐਲਨ ਕੋਹਲਰ ਜੂਨੀਅਰ ਨੇ ਕਿਹਾ ਕਿ ਐੱਫ.ਬੀ.ਆਈ. ਚੀਨ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਲਈ ਦਰਜਨਾਂ ਅਮਰੀਕੀ ਏਜੰਸੀਆਂ ਨਾਲ ਵੀ ਕੰਮ ਕਰ ਰਹੀ ਹੈ।

Share