ਅਮਰੀਕੀ ਦਵਾਈ ਕੰਪਨੀ ਫਾਈਜ਼ਰ ਵੱਲੋਂ ਵੈਕਸੀਨ ਨੂੰ ਭਾਰਤ ’ਚ ਜਲਦ ਮਨਜ਼ੂਰੀ ਦੇਣ ਦੀ ਮੰਗ

73
Share

ਨਵੀਂ ਦਿੱਲੀ, 6 ਮਈ (ਪੰਜਾਬ ਮੇਲ)-ਅਮਰੀਕੀ ਦਵਾਈ ਕੰਪਨੀ ਫਾਈਜ਼ਰ ਵੱਲੋਂ ਆਪਣੀ ਕੋਵਿਡ ਵੈਕਸੀਨ ਦੀ ਭਾਰਤ ’ਚ ਜਲਦ ਉਪਲਬਧਤਾ ਦੀ ਤੁਰੰਤ ਮਨਜ਼ੂਰੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਇਸ ਸਬੰਧੀ ਫਾਈਜ਼ਰ ਦੇ ਮੁਖੀ ਅਰਬਰਟ ਬੌਰਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੀ ਫਾਈਜ਼ਰ-ਬਾਇਓਨਟੈਕ ਵੈਕਸੀਨ ਨੂੰ ਭਾਰਤ ’ਚ ਇਸਤੇਮਾਲ ਦੀ ਤੇਜ਼ ਮਨਜ਼ੂਰੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਫਾਈਜ਼ਰ-ਬਾਇਓਨਟੈਕ ਦੇ ਮੁਖੀ ਅਲਬਰਟ ਬੌਰਲਾ ਨੇ ਕਿਹਾ ਹੈ ਕਿ ਫਾਈਜ਼ਰ ਵਲੋਂ ਭਾਰਤ ’ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ 7 ਕਰੋੜ ਡਾਲਰ (ਕਰੀਬ 517 ਕਰੋੜ ਰੁਪਏ) ਤੋਂ ਵੱਧ ਦੀਆਂ ਮੁਫ਼ਤ ਦਵਾਈਆਂ ਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਫਾਈਜ਼ਰ ਇੰਡੀਆ ਦੇ ਕਰਮਚਾਰੀਆਂ ਨੂੰ ਕੀਤੀ ਮੇਲ ’ਚ ਅਲਬਰਟ ਨੇ ਕਿਹਾ ਕਿ ਅਸੀਂ ਭਾਰਤ ’ਚ ਕੋਰੋਨਾ ਦੇ ਗੰਭੀਰ ਹਾਲਾਤ ਤੋਂ ਕਾਫੀ ਚਿੰਤਤ ਹਾਂ ਤੇ ਇਸ ਮੁਸ਼ਕਿਲ ਘੜੀ ’ਚ ਅਸੀਂ ਭਾਰਤ ਦੇ ਲੋਕਾਂ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਫਾਈਜ਼ਰ ਭਾਰਤ ਦੀ ਕੋਰੋਨਾ ਖਿਲਾਫ ਲੜਾਈ ’ਚ ਭਾਈਵਾਲ ਬਣਨ ਦੇ ਸਮਰੱਥ ਹੈ ਤੇ ਕੰਪਨੀ ਦੇ ਇਤਿਹਾਸ ’ਚ ਪਹਿਲੀ ਵਾਰ ਇਨਸਾਨੀਅਤ ਦੇ ਭਲੇ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਫਾਈਜ਼ਰ ਇਹ ਦਵਾਈਆਂ ਭਾਰਤ ਦੇ ਹਰੇਕ ਸਰਕਾਰੀ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਨੂੰ ਮੁਫਤ ’ਚ ਮੁਹੱਈਆ ਕਰਵਾਉਣ ਲਈ ਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਅਲਬਰਟ ਬੌਰਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ’ਚ ਆਪਣੀ ਉਪਲਬਧਤਾ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਤੇਜ਼ ਮਨਜ਼ੂਰੀ ਹਾਸਲ ਕਰਨ ਲਈ ਫਾਈਜ਼ਰ ਵੈਕਸੀਨ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।

Share