ਅਮਰੀਕੀ ਥਲ ਸੈਨਾ ਵੈਕਸੀਨ ਲਗਵਾਉਣ ਤੋਂ ਇਨਕਾਰ ਕਰਨ ਵਾਲੇ ਸੈਨਿਕਾਂ ਨੂੰ ਤੁਰੰਤ ਕਰੇਗੀ ਸੇਵਾਮੁਕਤ

218
Share

ਵਾਸ਼ਿੰਗਟਨ, 3 ਫਰਵਰੀ (ਪੰਜਾਬ ਮੇਲ)- ਅਮਰੀਕੀ ਥਲ ਸੈਨਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਸੈਨਿਕਾਂ ਨੂੰ ਤੁਰੰਤ ਸੇਵਾਮੁਕਤ ਕਰਨਾ ਸ਼ੁਰੂ ਕਰ ਦੇਵੇਗੀ, ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਦਮ ਨਾਲ ਸੈਨਾ ਵਿਚੋਂ 3,300 ਤੋਂ ਵੱਧ ਕਰਮਚਾਰੀਆਂ ਨੂੰ ਜਲਦ ਬਾਹਰ ਕੀਤੇ ਜਾਣ ਦਾ ਖਦਸ਼ਾ ਹੈ। ਮਰੀਨ ਕਾਰਪਸ, ਹਵਾਈ ਸੈਨਾ ਅਤੇ ਨੇਵੀ ਪਹਿਲਾਂ ਹੀ ਟੀਕਾ ਲਗਵਾਉਣ ਤੋਂ ਇਨਕਾਰ ਕਰਨ ਵਾਲੇ ਸੈਨਿਕਾਂ ਨੂੰ ਜਾਂ ਪ੍ਰਵੇਸ਼ ਪੱਧਰ ਦੇ ਕਰਮੀਆਂ ਨੂੰ ਡਿਊਟੀ ਤੋਂ ਹਟਾ ਚੁੱਕੀ ਹੈ।¿;
ਹੁਣ ਤੱਕ ਥਲ ਸੈਨਾ ਨੇ ਕਿਸੇ ਨੂੰ ਸੇਵਾ ਤੋਂ ਨਹੀਂ ਹਟਾਇਆ ਹੈ। ਥਲ ਸੈਨਾ ਵੱਲੋਂ ਪਿਛਲੇ ਹਫ਼ਤੇ ਜਾਰੀ ਅੰਕੜਿਆਂ ਮੁਤਾਬਕ 3,300 ਤੋਂ ਵੱਧ ਜਵਾਨਾਂ ਨੇ ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੈਨਾ ਨੇ ਕਿਹਾ ਹੈ ਕਿ 3,000 ਤੋਂ ਵੱਧ ਸੈਨਿਕਾਂ ਨੂੰ ਸਖ਼ਤ ਟਿੱਪਣੀ ਵਾਲੇ ਅਧਿਕਾਰਤ ਪੱਤਰ ਭੇਜੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਨੁਸ਼ਾਸਨਤਮਕ ਪ੍ਰਕਿਰਿਆ ’ਚ ਅਜਿਹੇ ਕਰਮੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਵਿਚੋਂ ਕੁਝ ਨੂੰ ਸਭ ਤੋਂ ਪਹਿਲਾਂ ਸੇਵਾ ਤੋਂ ਹਟਾਇਆ ਜਾ ਸਕਦਾ ਹੈ।¿;
ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੇਂਟਾਗਨ ਨੇ ਡਿਊਟੀ ’ਤੇ ਤਾਇਨਾਤ ਜਵਾਨਾਂ, ਨੈਸ਼ਨਲ ਗਾਰਡ ਅਤੇ ਰਿਜ਼ਰਵ ਵਿਚ ਰੱਖੇ ਗਏ ਅਤੇ ਸਾਰੇ ਜਵਾਨਾਂ ਸਮੇਤ ਸੈਨਿਕਾਂ ਨੂੰ ਵੈਕਸੀਨ ਲਗਵਾਉਣ ਦਾ ਹੁਕਮ ਦਿੱਤਾ ਹੈ। ਦੇਸ਼ ਭਰ ’ਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਜਾਰੀ ਹੈ। ਅਨੁਮਾਨ ਮੁਤਾਬਕ ਸੈਨਾ ਦੇ 97 ਪ੍ਰਤੀਸ਼ਤ ਸੈਨਿਕਾਂ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖੁਰਾਕ ਲੱਗ ਚੁੱਕੀ ਹੈ। ਉੱਥੇ 3,000 ਤੋਂ ਵੱਧ ਕਰਮੀਆਂ ਨੇ ਇਲਾਜ ਜਾਂ ਧਾਰਮਿਕ ਆਧਾਰ ’ਤੇ ਛੋਟ ਦੀ ਬੇਨਤੀ ਕੀਤੀ ਹੈ। ਮਿਲਟਰੀ ਸਕੱਤਰ ਕਿ੍ਰਸਟੀਨ ਵਰਮੁਥ ਨੇ ਬੁੱਧਵਾਰ ਨੂੰ ਨਿਰਦੇਸ਼ ਜਾਰੀ ਕਰਕੇ ਕਮਾਂਡਰਾਂ ਨੂੰ ਅਜਿਹੇ ਕਰਮਚਾਰੀਆਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਨੇ ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

Share