ਅਮਰੀਕੀ ਟੀ.ਵੀ. ਹੋਸਟ ਨਾਲ ਇੰਟਰਵਿਊ ’ਚ ਪਿ੍ਰੰਸ ਹੈਰੀ ਤੇ ਮੇਗਨ ਨੇ ਖੋਲ੍ਹੇ ਕਈ ਰਾਜ਼

400
Share

ਕਿਹਾ: ਸ਼ਾਹੀ ਪਰਿਵਾਰ ’ਚ ਰਹਿੰਦੇ ਹੋਏ ਉਨ੍ਹਾਂ ਦੇ ਮਨ ’ਚ ਆਉਦੇ ਸੀ ਖੁਦਕੁਸ਼ੀ ਦੇ ਖਿਆਲ
ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਬਿ੍ਰਟੇਨ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪਿ੍ਰੰਸ ਹੈਰੀ ਦੀ ਪਤਨੀ ਮੇਗਨ ਮਰਕੇਲ ਨੇ ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫ੍ਰੇ ਦੇ ਨਾਲ ਇਕ ਇੰਟਰਵਿਊ ਵਿਚ ਕਈ ਰਾਜ਼ ਤੋਂ ਪਰਦਾ ਚੁੱਕਿਆ ਹੈ। ਮਰਕੇਲ ਨੇ ਕਿਹਾ ਕਿ ਜਾਣਬੁੱਝ ਕੇ ਉਨ੍ਹਾਂ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੰਟਰਵਿਊ ’ਚ ਮੇਗਨ ਨੇ ਬਿ੍ਰਟਿਸ਼ ਸ਼ਾਹੀ ਪਰਿਵਾਰ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੇਟੇ ਦੇ ਸੰਭਾਵਿਤ ਰੰਗ ਨੂੰ ਲੈ ਕੇ ਸ਼ਾਹੀ ਪਰਿਵਾਰ ਚਿੰਤਤ ਹੈ। ਅਫਰੀਕੀ-ਅਮਰੀਕੀ ਮੇਗਨ ਮਰਕੇਲ ਮੁਤਾਬਕ ਉਨ੍ਹਾਂ ਦੇ ਪਤੀ ਪਿ੍ਰੰਸ ਹੈਰੀ ਨੇ ਆਰਚੀ ਦੀ ਸਕਿਨ ਦੇ ਰੰਗ ਸੰਬੰਧੀ ਆਪਣੇ ਪਰਿਵਾਰ ਦੀਆਂ ਚਿੰਤਾਵਾਂ ਦੇ ਬਾਰੇ ਦੱਸਿਆ ਸੀ।
ਹੈਰੀ ਨੇ ਓਪਰਾ ਨੂੰ ਦੱਸਿਆ ਕਿ ਮੇਗਨ ਨਾਲ ਮਹਿਲ ਵਿਚ ਜੋ ਹੋ ਰਿਹਾ ਸੀ, ਉਸ ਨਾਲ ਉਨ੍ਹਾਂ ਨੂੰ ਆਪਣੀ ਮਾਂ ਡਾਇਨਾ ਦੀ ਯਾਦ ਆ ਗਈ। ਉਨ੍ਹਾਂ ਨੂੰ ਲੱਗਿਆ ਕਿ ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ। ਮੇਗਨ ਨੇ ਓਪਰਾ ਨੂੰ ਦੱਸਿਆ ਕਿ ਮਹਿਲ ਵਿਚ ਗੱਲਾਂ ਹੁੰਦੀਆਂ ਸਨ ਕਿ ਉਨ੍ਹਾਂ ਦੇ ਬੇਟੇ ਆਰਚੀ ਨੂੰ ਪਿ੍ਰੰਸ ਦਾ ਟਾਈਟਲ ਨਹੀਂ ਦਿੱਤਾ ਜਾਵੇਗਾ ਅਤੇ ਉਸ ਨੂੰ ਸੁਰੱਖਿਆ ਨਹੀਂ ਮਿਲੇਗੀ। ਉਸ ਦੇ ਰੰਗ ਨੂੰ ਲੈ ਕੇ ਵੀ ਚਰਚਾ ਹੁੰਦੀ ਸੀ ਕਿਉਂਕਿ ਮੇਗਨ ਗੈਰ ਗੋਰੀ ਹੈ। ਭਾਵੇਂ ਕਿ ਮੇਗਨ ਨੇ ਇਹ ਗੱਲਾਂ ਕਰਨ ਵਾਲੇ ਦਾ ਨਾਮ ਨਹੀਂ ਦੱਸਿਆ।
ਹੈਰੀ ਨੇ ਆਪਣੇ ਪਿਤਾ ਪਿ੍ਰੰਸ ਚਾਰਲਸ ਅਤੇ ਭਰਾ ਪਿ੍ਰੰਸ ਵਿਲੀਅਮ ਨੂੰ ਮਹਿਲ ’ਚ ਫਸਿਆ ਹੋਇਆ ਦੱਸਿਆ ਅਤੇ ਕਿਹਾ ਕਿ ਉਹ ਲੋਕ ਬਾਹਰ ਨਹੀਂ ਨਿਕਲ ਸਕਦੇ, ਜਿਸ ਸੰਸਥਾ ਉਹ ਪੈਦਾ ਹੋਏ ਹਨ।
ਮੇਗਨ ਨੇ ਓਪਰਾ ਨੂੰ ਦੱਸਿਆ ਕਿ ਮਹਾਰਾਣੀ ਐਲੀਜ਼ਾਬੇਥ ਦਾ ਵਿਵਹਾਰ ਉਨ੍ਹਾਂ ਨਾਲ ਕਾਫੀ ਚੰਗਾ ਸੀ।¿; ਮੇਗਨ ਨੇ ਓਪਰਾ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਸ਼ਾਹੀ ਪਰਿਵਾਰ ਵਿਚ ਰਹਿੰਦੇ ਹੋਏ ਉਨ੍ਹਾਂ ਦੇ ਮਨ ਵਿਚ ਖੁਦਕੁਸ਼ੀ ਦੇ ਖਿਆਲ ਆਉਂਦੇ ਸਨ। ਮੇਗਨ ਨੇ ਦੱਸਿਆ ਕਿ ਵਿਆਹ ਦੇ ਬਾਅਦ ਉਨ੍ਹਾਂ ਦਾ ਲਾਇਸੈਂਸ, ਪਾਸਪੋਰਟ ਅਤੇ ਕ੍ਰੈਡਿਟ ਕਾਰਡ ਜਮਾਂ ਕਰ ਲਏ ਗਏ ਸਨ, ਜਿਸ ਨਾਲ ਉਨ੍ਹਾਂ ਨੂੰ ਕੈਦੀ ਜਿਹਾ ਮਹਿਸੂਸ ਹੁੰਦਾ ਸੀ।
ਹੈਰੀ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਤੋਂ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਚਾਰਲਸ ਨੇ ਉਨ੍ਹਾਂ ਦੇ ਫੋਨ ਸੁਣਨੇ ਬੰਦ ਕਰ ਦਿੱਤੇ।

Share