ਅਮਰੀਕੀ ਜਲ ਸੈਨਾ ਅੱਡੇ ਦੀ ਤਸਵੀਰਾਂ ਖਿੱਚਣ ਦੇ ਦੋਸ਼ ਵਿਚ 3 ਚੀਨੀ ਨਾਗਰਿਕਾਂ ਨੂੰ 12 ਮਹੀਨੇ ਦੀ ਜੇਲ੍ਹ

778
Share

ਫਲੋਰਿਡਾ, 6 ਜੂਨ (ਪੰਜਾਬ ਮੇਲ)- ਫਲੋਰਿਡਾ ਵਿਚ ਅਮਰੀਕੀ ਜਲ ਸੈਨਾ ਅੱਡੇ ਦੀ ਗੈਰ ਕਾਨੂੰਨੀ ਤੌਰ ‘ਤੇ ਫ਼ੋਟੋ ਖਿੱਚਣ ਦੇ ਦੋਸ਼ ਵਿਚ ਤਿੰਨ ਚੀਨੀ ਨਾਗਰਿਕਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ। 27 ਸਾਲ ਦੇ ਲੁਯੁਓ ਲਿਯਾਓ ਨੂੰ ਸ਼ੁੱਕਰਵਾਰ ਨੂੰ 12 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, 26 ਦਸੰਬਰ ਨੂੰ ਐਨਏਐਸ ਵੈਸਟ ਵਿਚ ਗੈਰ ਕਾਨੂੰਨੀ ਤੌਰ ‘ਤੇ ਐਂਟਰ ਕਰਨ ਅਤੇ ਅੱਡੇ ਦੀਆਂ ਤਸਵੀਰਾਂ ਅਤੇ ਵੀਡੀਓ ਫੁਟੇਜ ਲੈਣ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ, ਦੱਖਣੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਫਲੋਰਿਡਾ ਅਤੇ ਐਫਬੀਆਈ ਨੇ ਇੱਕ ਪ੍ਰੈਸ ਨੋਟ ਵਿਚ ਇਹ ਐਲਾਨ ਕੀਤਾ।  24 ਜਨਵਰੀ ਨੂੰ ਕੀ ਵੈਸਟ ਵਿਚ ਜਲ ਸੈਨਾ ਹਵਾਈ ਅੱਡੇ ਵਿਚ ਐਂਟਰ ਕਰਨ ਅਤੇ ਸੈਨਿਕ ਅਤੇ ਜਲ ਸੈਨਾ ਦੇ ਬੁਨਿਆਦੀ ਢਾਂਚੇ ਦੀ ਤਸਵੀਰਾਂ ਲੈਣ ਦੇ ਲਈ ਦੋ ਹੋਰ, 24 ਸਾਲਾ ਜਾਈਲੁਨ ਝਾਂਗ ਅਤੇ 24 ਸਾਲਾ ਯੂਹਾਓ ਵਾਂਗ ਨੂੰ 12 ਮਹੀਨੇ ਅਤੇ 9 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

Share