ਅਮਰੀਕੀ ਚੋਣਾਂ ਹਾਰਨ ਬਾਅਦ ਟਰੰਪ ਨੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਝਾੜਿਆ ਪੱਲਾ!

499
Share

ਫਲੋਰਿਡਾ, 27 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਫਲੋਰਿਡਾ ’ਚ ਗੋਲਫ ਖੇਡਦੇ ਹੋਏ ਕਿ੍ਰਸਮਸ ਮਨਾਇਆ। ਆਰਿਥਕ ਸਮੱਸਿਆਵਾਂ ਨਾਲ ਘਿਰੇ ਅਮਰੀਕੀਆਂ ਲਈ ਕੋਵਿਡ-19 ਰਾਹਤ ਅਤੇ ਸਰਕਾਰੀ ਫੰਡਿੰਗ ਬਿੱਲ ਨੂੰ ਛੱਡ ਕੇ ਉਹ ਪੀਮ ਬੀਚ ’ਚ ਛੁੱਟੀਆਂ ਮਨਾਉਣ ਜਾ ਪਹੁੰਚੇ। ਇਸ ਕਾਰਣ ਲੱਖਾਂ ਅਮਰੀਕੀਆਂ ਨੂੰ ਰਾਹਤ ਚੈੱਕ ਨਹੀਂ ਮਿਲੇਗਾ ਅਤੇ ਜੇਕਰ ਅਜਿਹਾ ਹੁੰਦਾ ਹੈ, ਤਾਂ ਕੋਰੋਨਾ ਮਹਾਮਾਰੀ ਵਿਚਾਲੇ ਲੋਕਾਂ ਦੀਆਂ ਦਿੱਕਤਾਂ ਵਧ ਜਾਣਗੀਆਂ। ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੇ ਪ੍ਰੋਗਰਾਮ ਦਾ ਵੇਰਵਾ ਸਾਂਝਾ ਕਰਨ ਤੋਂ ਮਨ੍ਹਾ ਕਰ ਦਿੱਤਾ, ਜਦਕਿ ਉਨ੍ਹਾਂ ਨੂੰ ਦੱਖਣੀ ਕੈਰੋਲੀਨਾ ਕੇਸੀਨੇਟਰ ਲਿੰਡਸੇ ਗ੍ਰਾਹਮ ਨਾਲ ਸ਼ੁੱਕਰਵਾਰ ਨੂੰ ਗਲੋਫ ਖੇਡਦੇ ਹੋਏ ਲੋਕਾਂ ਨੇ ਦੇਖਿਆ।
ਵ੍ਹਾਈਟ ਹਾਊਸ ਦੇ ਬੁਲਾਰੇ ਜ਼ੈੱਡ ਡਿਅਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਸ਼ੁੱਕਰਵਾਰ ਸਵੇਰੇ ਨੈਸ਼ਵਿਲ ਸ਼ਹਿਰ ’ਚ ਹੋਏ ਧਮਾਕੇ ਦੀ ਜਾਣਕਾਰੀ ਦਿੱਤੀ ਗਈ ਸੀ, ਜੋ ਅਧਿਕਾਰੀਆਂ ਮੁਤਾਬਕ ਇਕ ਸਾਜਿਸ਼ ਹੈ ਪਰ ਰਾਸ਼ਟਰਪਤੀ ਨੇ ਕਈ ਘੰਟਿਆਂ ਤੱਕ ਇਸ ਮੁੱਦੇ ’ਤੇ ਜਨਤਕ ਤੌਰ ’ਤੇ ਇਕ ਸ਼ਬਦ ਤੱਕ ਨਹੀਂ ਕਿਹਾ।
ਸਾਲ ਦੇ ਆਖਿਰ ’ਚ ਆਏ ਸਪੈਂਡਿੰਗ ਬਿੱਲ ਆਮ ਅਮਰੀਕੀਆਂ ਨੂੰ 600 ਡਾਲਰ ਤੋਂ ਵਧਾ ਕੇ 2000 ਡਾਲਰ ਦਾ ਰਾਹਤ ਚੈੱਕ ਦਿੱਤੇ ਜਾਣ ਨਾਲ ਜੁੜਿਆ ਹੈ ਅਤੇ ਜਿਸ ’ਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰ ਵੀ ਸਹਿਮਤ ਹਨ। ਫਿਲਹਾਲ ਟਰੰਪ ਦੇ ਕਾਰਣ ਬਿੱਲ ਵਿਚਾਲੇ ਹੀ ਅਟਕਿਆ ਹੋਇਆ ਹੈ। 1.4 ਟਿ੍ਰਲੀਅਰ ਡਾਲਰ ਦੀ ਇਸ ਡੀਲ ’ਤੇ ਜੇਕਰ ਟਰੰਪ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਤਾਂ ਫੈਡਰਲ ਸਰਕਾਰ ਨੂੰ ਬਹੁਤ ਨੁਕਸਾਨ ਝੇਲਣਾ ਪਵੇਗਾ। ਆਮ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਰਾਹਤ ਚੈੱਕ ਦੇ ਨਾਲ-ਨਾਲ ਬੇਰੋਜ਼ਗਾਰਾਂ ਨੂੰ ਦਿੱਤੀ ਜਾਣ ਵਾਲੀ ਮਦਦ ਰੁੱਕ ਜਾਵੇਗੀ। ਕੋਵਿਡ ਦੇ ਲਈ ਦਿੱਤੇ ਜਾਣ ਵਾਲੇ ਬਿੱਲ ਨੂੰ ਰੋਕਣ ਦੇ ਕਦਮ ਨੂੰ ਟਰੰਪ ਵੱਲੋਂ ਦਿੱਤੀ ਸਿਆਸੀ ਚਾਲ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।

Share