ਅਮਰੀਕੀ ਚੋਣਾਂ – ਸਾਈਬਰ ਅਪਰਾਧੀ ਫਰਜ਼ੀ ਵੈਬਸਾਈਟਾਂ ਬਣਾ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਵਿਚ : ਐਫਬੀਆਈ

610
ਵਾਸ਼ਿੰਗਟਨ, 24 ਸਤੰਬਰ (ਪੰਜਾਬ ਮੇਲ)- ਫੇਸਬੁੱਕ ਨੇ ਅਮਰੀਕੀ ਚੋਣਾਂ ਨੂੰ ਲੈ ਕੇ ਚੀਨ ਤੋਂ ਚਲਣ ਵਾਲੇ  ਫਰਜ਼ੀ ਖਾਤਿਆਂ ਦੇ ਇੱਕ ਛੋਟੇ ਨੈਟਵਰਕ ਨੂੰ ਹਟਾ ਦਿੱਤਾ ਹੈ। ਇਨ੍ਹਾਂ ਨੈਟਵਰਕ ਰਾਹੀਂ ਅਮਰੀਕਾ ਸਣੇ ਕੁਝ ਹੋਰ ਦੇਸ਼ਾਂ ਵਿਚ ਸਿਆਸੀ ਸਰਗਰਮੀਆਂ ਨੂੰ ਪ੍ਰਭਾਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੀਨ ਤੋਂ ਸੰਚਾਲਤ ਇਨ੍ਹਾਂ ਫਰਜ਼ੀ ਖਾਤਿਆਂ ਦਾ ਮੁਢਲਾ ਫੋਕਸ ਦੱਖਣੀ-ਪੂਰਵੀ ਏਸ਼ੀਆ ਵੀ ਰਿਹਾ ਹੈ। ਜਿਸ ਵਿਚ ਫਿਲੀਪੀਂਸ ਸ਼ਾਮਲ ਹੈ।

ਅਮਰੀਕੀ ਚੋਣਾਂ ਵਿਚ ਇਨ੍ਹਾਂ ਖਾਤਿਆਂ ਤੋਂ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਟਰੰਪ ਅਤੇ ਬਿਡੇਨ ਦੇ ਖ਼ਿਲਾਫ਼ ਸਮੱਗਰੀ ਪੋਸਟ ਕੀਤੀ ਗਈ। ਹਾਲਾਂਕਿ ਫੇਸਬੁੱਕ ਨੇ ਇਸ ਨੈਟਵਰਕ ਨੂੰ ਸਿੱਧੇ ਤੌਰ ‘ਤੇ ਚੀਨ ਸਰਕਾਰ ਦੇ ਨਾਲ ਨਹੀਂ ਜੋੜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨੈਟਵਰਕ ਦੇ ਪਿੱਛੇ ਜੋ ਲੋਕ ਸ਼ਾਮਲ ਸੀ ਉਨ੍ਹਾਂ ਨੇ ਵਰਚੁਅਲ ਨੈਟਵਰਕ ਅਤੇ ਦੂਜੇ ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਅਪਣੀ ਪਛਾਣ ਅਤੇ ਸਥਾਨ  ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਐਫਬੀਆਈ ਨੇ ਇੱਕ ਚਿਤਾਵਨੀ ਦਿੰਦੇ ਹੋਏ ਅਮਰੀਕੀ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਕੋਸ਼ਿਸ਼ਾਂ ‘ਤੇ ਚਿੰਤਾ ਜਤਾਈ ਸੀ। ਉਸ ਨੇ ਕਿਹਾ ਸੀ ਕਿ ਸਾਈਬਰ ਅਪਰਾਧੀ ਫਰਜ਼ੀ ਵੈਬਸਾਈਟਾਂ ਬਣਾ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹਨ।
ਡੈਮੋਕਰੇਟ ਉਮੀਦਵਾਰ ਬਿਡੇਨ ਨੇ ਕਿਹਾ ਹੈ ਕਿ ਭਾਰਤੀ ਅਮਰੀਕੀਆਂ ਨੇ ਸਖ਼ਤ ਮਿਹਨਤ ਦੇ ਦਮ ‘ਤੇ ਅਮਰੀਕਾ ਦੇ ਆਰਥਿਕ ਵਿਕਾਸ ਨੂੰ ਤੇਜ਼ ਕੀਤਾ। ਚੋਣ ਪ੍ਰਚਾਰ ਦੇ ਲਈ ਫੰਡ ਇਕੱਠਾ ਕਰਨ ਦੇ ਮਕਸਦ ਨਾਲ ਆਯੋਜਤ ਇੱਕ ਡਿਜ਼ੀਟਲ ਪ੍ਰੋਗਰਾਮ ਵਿਚ ਬਿਡੇਨ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਐਚ1 ਬੀ ਵੀਜ਼ਾ ਅਤੇ ਜਾਇਜ਼ ਇਮੀਗ੍ਰੇਸ਼ਨ ਸਬੰਧੀ ਉਨ੍ਹਾਂ ਦੀ ਚਿੰਤਾਵਾਂ ਨੂੰ ਦੂਰ ਕਰਨਗੇ। ਬਿਡੇਨ ਨੇ ਭਾਰਤੀ ਅਮਰੀਕੀਆਂ ਦੇ ਸੱਭਿਆਚਾਰਕ, ਸਮਾਜਕ ਅਤੇ ਪਰਵਾਰਕ ਕਦਰਾਂ ਕੀਮਤਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇਸੇ ਕਾਰਨ ਇਸ ਭਾਈਚਾਰੇ  ਨੂੰ ਐਨਾ ਜ਼ਿਆਦਾ ਮਹੱਤਵ ਦਿੰਦੇ ਹਨ।