ਅਮਰੀਕੀ ਚੋਣਾਂ : ਸਰਵੇ ‘ਚ ਟਰੰਪ ਦੀ ਜਿੱਤ ਦੇ ਆਸਾਰ ਸਿਰਫ 10 ਫ਼ੀਸਦੀ

629
Share

 ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਦੀ ਲੋਕਪ੍ਰਿਅਤਾ ਵਧੀ

ਵਾਸ਼ਿੰਗਟਨ, 4 ਜੁਲਾਈ (ਪੰਜਾਬ ਮੇਲ)- ਨਵੰਬਰ ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਦਾ ਪਲੜਾ ਫਿਲਹਾਲ ਭਾਰੀ ਨਜ਼ਰ ਆਉਂਦਾ ਹੈ। ਕੋਵਿਡ 19 ਦਾ ਪ੍ਰਕੋਪ ਹੋਣ ਤੋਂ ਪਹਿਲਾਂ ਅਰਥ ਵਿਵਸਥਾ ਦੀ ਤੇਜ਼ ਗਤੀ ਨਾਲ ਰਾਸ਼ਟਰਪਤੀ ਟਰੰਪ ਦੇ ਮੁੜ ਚੁਣੇ ਜਾਣ ਦੀ ਬਹੁਤ ਸੰਭਾਵਨਾ ਸੀ।
ਅਜਿਹੇ ਹਾਲਾਤ ਵਿਚ ਲਗਭਗ ਸਾਰੇ ਸੱਤਾਧਾਰੀ ਰਾਸ਼ਟਰਪਤੀ ਜਿੱਤਦੇ ਰਹੇ ਹਨ। ਲੇਕਿਨ, ਇਕੋਨੌਮਿਸਟ ਦੇ ਚੋਣ ਮਾਡਲ ਨੇ ਇਸ ਸਮੇਂ ਟਰੰਪ ਦੇ ਜਿੱਤਣ ਦੀ ਸੰਭਾਵਨਾ ਸਿਰਫ ਦਸ ਪ੍ਰਤੀਸ਼ਤ ਦੱਸੀ ਹੈ। ਟਰੰਪ ਕੌਮੀ ਜਨਮਤ ਸਰਵੇ ਵਿਚ ਅਪਣੇ ਵਿਰੋਧੀ ਕੋਲੋਂ ਸਿਰਫ ਕੁਝ ਅੰਕ ਪਿੱਛੇ ਸੀ। ਹੁਣ ਰਾਸ਼ਟਰਪਤੀ ਬਹੁਤ ਮੁਸ਼ਕਲ ਵਿਚ ਹਨ। ਜੋਅ ਬਿਡੇਨ ਨੇ 9 ਅੰਕਾਂ ਦੀ ਬੜਤ ਹਾਸਲ ਕਰ ਲਈ ਹੈ। ਕੁਝ ਸਰਵੇ ਵਿਚ ਬੜਤ ਹੋਰ ਜ਼ਿਆਦਾ ਹੈ।
ਫਲੋਰਿਡਾ, ਮਿਸ਼ੀਗਨ ਅਤੇ ਵਿਸਕਾਨਸਿਨ ਜਿਹੇ  ਸਖ਼ਤ ਮੁਕਾਬਲੇ ਦੇ ਸੂਬਿਆਂ ਵਿਚ ਜੋਅ ਬਿਡੇਨ ਦੀ ਹਾਲਤ ਬਿਹਤਰ ਹੈ। ਬਜ਼ੁਰਗ ਵੋਟਰਾਂ ਦੇ ਵਿਚ ਵੀ ਉਨ੍ਹਾਂ ਕਾਫੀ ਸਮਰਥਨ ਮਿਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਲਜ ਨਾ ਜਾਣ ਵਾਲੇ ਗੋਰੇ ਵੋਟਰ ਵੀ ਉਨ੍ਹਾਂ ਦੇ ਨਾਲ ਜੁੜੇ ਹਨ। ਵਾਇਰਸ ਨੇ ਵੱਡੀ ਗਿਣਤੀ ਵਿਚ ਵੋਟਰਾਂ ਨੂੰ ਅਹਿਸਾਸ ਕਰਾਇਆ ਹੈ ਕਿ 74 ਸਾਲਾ ਟਰੰਪ ਰਾਸ਼ਟਰਪਤੀ ਅਹੁਦੇ ਦੇ ਕਾਬਲ ਨਹੀਂ ਹੈ।
ਸਰਵੇ ਵਿਚ ਡੈਮੋਕਰੇਟਿਕ ਪ੍ਰਭਾਵ ਵਾਲੇ ਸੂਬਿਆਂ ਮਿਸ਼ੀਗਨ, ਪੈਨਸਿਲਵੇਨੀਆ, ਵਿਸਕਾਨਸਿਨ ਵਿਚ ਬਿਡੇਨ ਬਹੁਤ ਅੱਗੇ ਹਨ। ਐਰਿਜ਼ੋਨਾ, ਜਾਰਜੀਆ ਅਤੇ ਟੈਕਸਸ ਜਿਹੇ ਰਿਪਬਲਿਕਨ ਪ੍ਰਭਾਵ ਵਾਲੇ ਸੂਬਿਆਂ ਵਿਚ ਵੀ ਉਹ ਸਖ਼ਤ ਮੁਕਾਬਲੇ ਵਿਚ ਹਨ।
ਜੋਅ ਬਿਡੇਨ ਬਹੁਤ ਕੁਝ ਕੀਤੇ ਬਗੈਰ ਚੰਗੀ ਸਥਿਤੀ ਵਿਚ ਪਹੁੰਚ ਗਏ ਹਨ। ਟਰੰਪ ਦੀ ਕਮਜ਼ੋਰੀ  ਕਰਕੇ ਡੈਮੋਕਰੇਟਿਕ ਪਾਰਟੀ ਨੂੰ ਸੈਨੇਟ ਵਿਚ ਬਹੁਮਤ ਮਿਲਿਆ ਹੈ। ਕੋਵਿਡ 19 ਅਤੇ ਜੌਰਜ ਫਲਾਇਡ ਦੀ ਮੌਤ ਕਾਰਨ ਹੋਏ ਪ੍ਰਦਰਸ਼ਨਾਂ ਤੋਂ ਪਹਿਲਾਂ ਜੋਅ ਬਿਡੇਨ ਅਮਰੀਕਾ ਅਤੇ ਦੁਨੀਆ ਨੂੰ 2016 ਦੇ ਪਹਿਲੇ ਦੀ ਸਥਿਤੀ ਵਿਚ ਲੈ ਜਾਣ ਦੀ ਗੱਲ ਕਰ ਰਹੇ ਸੀ। ਟਰੰਪ ਇਸ ਨੂੰ ਖ਼ਤਰਾ ਦੱਸ ਰਹੇ ਹਨ। ਉਹ ਵੋਟਰਾਂ ਨੂੰ ਡਰਾ ਰਹੇ ਹਨ ਕਿ ਉਨ੍ਹਾਂ ਦਾ ਵਿਰੋਧੀ ਬੁਢਾਪੇ ਦੇ ਕਾਰਨ ਡਗਮਗਾਉਂਦਾ ਹੋਇਆ ਮੂਰਖ ਹੈ।


Share