ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਰਾਜਾ ਕ੍ਰਿਸ਼ਨਾਮੂਰਤੀ ਤੀਜੀ ਵਾਰ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਲਈ ਚੁਣ ਗਏ

335
Share

ਵਾਸ਼ਿੰਗਟਨ, 4 ਨਵੰਬਰ (ਪੰਜਾਬ ਮੇਲ)- ਭਾਰਤੀ ਮੂਲ ਦੇ ਡੈਮੋਕ੍ਰੈਟਿਕ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਲਈ ਚੁਣੇ ਗਏ ਹਨ। 47 ਸਾਲਾ ਕ੍ਰਿਸ਼ਨਾਮੂਰਤੀ ਨੇ ਆਸਾਨੀ ਨਾਲ ਲਿਬਰਟੇਰੀਅਨ ਪਾਰਟੀ ਉਮੀਦਵਾਰ ਪ੍ਰੇਸਟਨ ਨੇਲਸਨ ਨੂੰ ਹਰਾ ਦਿੱਤਾ। ਆਖਰੀ ਸੂਚਨਾ ਮਿਲਣ ਤੱਕ ਉਨ੍ਹਾਂ ਨੂੰ ਕੁੱਲ ਗਿਣੀਆਂ ਗਈਆਂ ਵੋਟਾਂ ਵਿਚੋਂ ਕਰੀਬ 71 ਫੀਸਦੀ ਵੋਟ ਮਿਲ ਚੁੱਕੇ ਹਨ।
ਕ੍ਰਿਸ਼ਨਾਮੂਰਤੀ ਦੇ ਮਾਤਾ-ਪਿਤਾ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਉਹ 2016 ‘ਚ ਪਹਿਲੀ ਵਾਰ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਚੁਣੇ ਗਏ ਸਨ। ਇਸ ਵਿਚ ਕਾਂਗਰਸ ਮੈਂਬਰ ਐਮੀ ਬੇਰਾ ਕੈਲੀਫੋਰਨੀਆ ਤੋਂ 5ਵੀਂ ਵਾਰ ਅਤੇ ਰੋ ਖੰਨਾ ਕੈਲੀਫੋਰਨੀਆ ਤੋਂ ਹੀ ਤੀਜੀ ਵਾਰ ਹਾਊਸ ਆਫ ਰਿਪ੍ਰੀਜ਼ੈਂਟੇਟਿਵ ‘ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਰਾਜ ਤੋਂ ਤੀਜੀ ਵਾਰ ਚੋਣ ਜਿੱਤਣ ਦੀ ਆਸ ਲਗਾ ਰਹੀ ਹੈ।
ਡਾਕਟਰ ਹੀਰਲ ਤਿਪਿਰਨੇਨੀ ਐਰੀਜ਼ੋਨਾ ਦੇ 6ਵੇਂ ਕਾਂਗਰਸ ਚੋਣ ਖੇਤਰ ਤੋਂ ਲਗਾਤਾਰ ਤੀਜੀ ਵਾਰ ਜਿੱਤਣ ਦੀ ਆਸ ਰੱਖਦੇ ਹਨ। ਉੱਥੇ ਟੈਕਸਾਸ ਦੇ 22ਵੇਂ ਕਾਂਗਰਸ ਚੋਣ ਖੇਤਰ ਤੋਂ ਡੈਮੋਕ੍ਰੈਟਿਕ ਪਾਰਟੀ ਤੋਂ ਲੜ ਰਹੇ ਕੁਲਕਰਨੀ ਰੀਪਬਲਕਿਨ ਉਮੀਦਵਾਰ ਟ੍ਰਾਏ ਨੇਹਲਸ ਨੂੰ ਸਖਤ ਟੱਕਰ ਦੇ ਰਹੇ ਹਨ। ਵਰਜੀਨੀਆ ਦੇ 11ਵੇਂ ਕਾਂਗਰਸ ਚੋਣ ਖੇਤਰ ਤੋਂ ਰਿਪਬਲਕਿਨ ਪਾਰਟੀ ਉਮੀਦਵਾਰ ਮੰਗਾ ਅਨੰਤਮੁਲਾ ਮੌਜੂਦਾ ਡੈਮੋਕ੍ਰੈਟਿਕ ਸਾਂਸਦ ਅਤੇ ਉਮੀਦਵਾਰ ਗੇਰੀ ਕਾਨੋਲੀ ਤੋਂ ਕਰੀਬ 15 ਫੀਸਦੀ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।


Share