ਅਮਰੀਕੀ ਚੋਣਾਂ : ਭਾਰਤੀ-ਅਮਰੀਕੀ ਵੋਟਰਾਂ ਦਾ ਝੁਕਾਅ ਡੋਨਾਲਡ ਟਰੰਪ ਵੱਲ ਘਟਿਆ!

575
Share

ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਲਈ ਹੋਣ ਜਾ ਰਹੀ ਵੋਟਿੰਗ ‘ਚ ਭਾਰਤੀ ਮੂਲ ਦੇ ਅਮਰੀਕੀਆਂ ਦੀਆਂ ਵੋਟਾਂ ਵੀ ਕਾਫ਼ੀ ਮਾਇਨੇ ਰੱਖਣਗੀਆਂ। ਇੱਕ ਨਵੇਂ ਸਰਵੇਖਣ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤੀ-ਅਮਰੀਕੀ ਵੋਟਰਾਂ ਦਾ ਝੁਕਾਅ ਡੋਨਾਲਡ ਟਰੰਪ ਵੱਲ ਘੱਟ ਗਿਆ ਅਤੇ ਜੋ ਬਿਡੇਨ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਸਰਵੇਖਣ ਮੁਤਾਬਕ ਕੁੱਲ ਰਜਿਸਟਰਡ ਭਾਰਤੀ-ਅਮਰੀਕੀ ਵੋਟਰਾਂ ਵਿੱਚੋਂ 72 ਫੀਸਦੀ ਦੀ ਯੋਜਨਾ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਦੇ ਪੱਖ ‘ਚ ਵੋਟ ਪਾਉਣ ਦੀ ਹੈ, ਜਦਕਿ 22 ਫੀਸਦੀ ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਪੱਖ ਵਿੱਚ ਵੋਟ ਪਾਉਣਾ ਚਾਹੁੰਦੇ ਹਨ।

ਇਸ ਤੋਂ ਇਹ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਮੂਲ ਰੂਪ ‘ਚ ਡੈਮੋਕਰੇਟਿਕ ਪਾਰਟੀ ਦਾ ਸਮਰਥਕ ਮੰਨਿਆ ਜਾਣ ਵਾਲਾ ਭਾਰਤੀ-ਅਮਰੀਕੀ ਭਾਈਚਾਰਾ ਇਸ ਵਾਰ ਵੀ ਪਾਰਟੀ ਦੇ ਪ੍ਰਤੀ ਪ੍ਰਤੀਬੱਧ ਹੈ। ਤਿੰਨ ਫੀਸਦੀ ਭਾਰਤੀ ਅਮਰੀਕੀ ਹਨ, ਜੋ ਤੀਜੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨਗੇ, ਜਦਕਿ ਤਿੰਨ ਫੀਸਦੀ ਵੋਟ ਹੀ ਨਹੀਂ ਪਾਉਣਾ ਚਾਹੁੰਦੇ।
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਸਾਹਮਣੇ ਆ ਰਹੀ ਨਵੀਂ ਧਾਰਨਾ ਦੇ ਉਲਟ ਭਾਰਤੀ-ਅਮਰੀਕੀ ਡੈਮੋਕਰੇਟਿਕ ਪਾਰਟੀ ਨੂੰ ਲੈ ਕੇ ਪ੍ਰਤੀਬੱਧ ਹਨ। ਇਸ ਵਾਰ ਰਜਿਸਟਰਡ ਲਗਭਗ ਤਿੰਨ ਚੌਥਾਈ ਭਾਰਤੀ-ਅਮਰੀਕੀ ਵੋਟਰ ਜੋ ਬਿਡੇਨ ਦਾ ਸਮਰਥਨ ਕਰਨ ਦਾ ਮਨ ਬਣਾ ਚੁੱਕੇ ਹਨ। ਇਸ ਦੇ ਉਲਟ ਸਿਰਫ਼ 22 ਫੀਸਦੀ ਡੋਨਾਲਡ ਟਰੰਪ ਦੇ ਨਾਲ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਚਨ ਟੇਬਲ ਦੇ ਮੁੱਦੇ ਵਿਦੇਸ਼ ਨੀਤੀ ਦੀਆਂ ਚਿੰਤਾਵਾਂ ‘ਤੇ ਹਾਵੀ ਹੋ ਰਹੇ ਹਨ। ਡੈਮੋਕਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਭਾਰਤੀ-ਅਮਰੀਕੀਆਂ, ਖਾਸ ਤੌਰ ‘ਤੇ ਡੈਮੋਕਰੇਟ ਅਤੇ ਸਿਆਸੀ ਭਰੋਸਿਆਂ ਨੂੰ ਅਮਰੀਕਾ-ਭਾਰਤ ਦੇ ਦੁਵੱਲੇ ਸਬੰਧਾਂ ਦੀਆਂ ਧਾਰਨਾਵਾਂ ‘ਚ ਜੋੜ ਦਿੱਤਾ ਹੈ। ਹੈਰਿਸ ਨੇ ਭਾਰਤੀ-ਅਮਰੀਕੀਆਂ ਨੂੰ ਡੈਮੋਕਰੇਟਿਕ ਪਾਰਟੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਹੈ। ਬੀਤੇ ਅਗਸਤ ਮਹੀਨੇ ਵਿੱਚ ਉਨ•ਾਂ ਨੇ ਆਪਣੀ ਮਾਂ ਸ਼ਿਆਮਲਾ ਗੋਪਾਲਨ ਦਾ ਜ਼ਿਕਰ ਕਰਕੇ ਖੂਬ ਸੁਰਖੀਆਂ ਬਟੋਰੀਆਂ ਸਨ। ਉਨ•ਾਂ ਨੇ ਭਾਰਤੀ ਖਾਣੇ ਇਡਲੀ ਅਤੇ ਮਸਾਲਾ ਡੋਸਾ ਦਾ ਜ਼ਿਕਰ ਵੀ ਕੀਤਾ ਸੀ।


Share