ਅਮਰੀਕੀ ਚੋਣਾਂ : ਨਤੀਜੇ ਆਉਣ ਮਗਰੋਂ ਵੀ ਟਰੰਪ ਨੇ ਨਹੀਂ ਮੰਨੀ ਹਾਰ

457
Share

ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ  ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੂੰ ਜੇਤੂ ਦੱਸੇ ਜਾਣ ਦੇ ਦਰਮਿਆਨ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਨੇ ਆਪਣੇ ਆਪ ਨੂੰ ਜੇਤੂ ਐਲਾਨ ਦਿੱਤਾ ਹੈ। ਟਰੰਪ ਨੇ ਟਵੀਟ ਕੀਤਾ, “ਮੈਂ ਇਹ ਚੋਣ ਵੱਡੇ ਫਰਕ ਨਾਲ ਜਿੱਤੀ।”
ਹਾਲਾਂਕਿ, ਬਹੁਤ ਸਾਰੀਆਂ ਮੀਡੀਆ ਸੰਸਥਾਵਾਂ ਨੇ ਆਪਣੀ ਰਿਪੋਰਟਾਂ ਵਿੱਚ ਦੱਸਿਆ ਹੈ ਕਿ ਟਰੰਪ ਚੋਣ ਹਾਰ ਗਏ ਹਨ ਤੇ ਜੋ ਬਿਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਟਵਿੱਟਰ ਨੇ ਤੁਰੰਤ ਟਰੰਪ ਦੇ ਟਵੀਟ ਦੇ ਨਾਲ ਇੱਕ ਸੰਦੇਸ਼ ਪਾ ਦਿੱਤਾ, “ਜਦੋਂ ਇਹ ਟਵੀਟ ਕੀਤਾ ਗਿਆ ਸੀ ਤਾਂ ਸ਼ਾਇਦ ਵਿਜੇਤਾ ਦਾ ਐਲਾਨ ਨਹੀਂ ਕੀਤਾ ਗਿਆ ਸੀ।”
ਟਰੰਪ ਨੇ ਚੋਣਾਂ ਵਿੱਚ ਧਾਂਦਲੀ ਦੇ ਦੋਸ਼ਾਂ ਨੂੰ ਦੁਹਰਾਇਆ। ਉਸ ਨੇ ਕਿਹਾ ਕਿ ਗਿਣਤੀ ਕੇਂਦਰਾਂ ਦੇ ਅੰਦਰ “ਕੁਝ ਗਲਤ ਹੋਇਆ ਤੇ ਪੈਨਸਿਲਵੇਨੀਆ ਵਿੱਚ ਲੱਖਾਂ ਵੋਟਾਂ ਗ਼ੈਰਕਾਨੂੰਨੀ ਢੰਗ ਨਾਲ ਲਈਆਂ ਗਈਆਂ। ਡੋਨਲਡ ਟਰੰਪ ਅਜੇ ਤਕ ਹਾਰ ਮੰਨਣ ਲਈ ਤਿਆਰ ਨਹੀਂ ਹਨ। ਟਰੰਪ ਨੇ ਕਿਹਾ ਹੈ ਕਿ ਉਹ ਸੋਮਵਾਰ ਤੋਂ ਕਾਨੂੰਨੀ ਲੜਾਈ ਨੂੰ ਤੇਜ਼ ਕਰਨਗੇ ਤੇ ਵੋਟਾਂ ਦੀ ਗਿਣਤੀ ਇਮਾਨਦਾਰੀ ਨਾਲ ਮੁਕੰਮਲ ਹੋਣ ਤੱਕ ਚੁੱਪ ਨਹੀਂ ਬੈਠਣਗੇ।
ਟਰੰਪ ਵਰਜੀਨੀਆ ‘ਚ ਗੋਲਫ ਖੇਡ ਰਹੇ ਸੀ ਉਸ ਸਮੇਂ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਬਿਡੇਨ ਦੀ ਜਿੱਤ ਦੀ ਖਬਰ ਦਿੱਤੀ। ਉਨ੍ਹਾਂ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਜੋ ਬਿਡੇਨ ਜੇਤੂ ਹੋਣ ਦੇ ਨਾਤੇ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੇ ਕੁਝ ਮੀਡੀਆ ਸਾਥੀ ਇਸ ਕੰਮ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ, ਆਖਰ ਉਹ ਕਿਉਂ ਨਹੀਂ ਚਾਹੁੰਦੇ ਕਿ ਸੱਚਾਈ ਸਾਹਮਣੇ ਆਵੇ। ਇਹ ਸਪੱਸ਼ਟ ਹੈ ਕਿ ਪੂਰੇ ਚੋਣ ਨਤੀਜੇ ਅਜੇ ਬਹੁਤ ਦੂਰ ਹਨ। ਕਿਸੇ ਵੀ ਰਾਜ ਨੇ ਜੋ ਬਿਡੇਨ ਨੂੰ ਜੇਤੂ ਨਹੀਂ ਐਲਾਨਿਆ ਹੈ।  

Share