ਅਮਰੀਕੀ ਚੋਣਾਂ : ਟਰੰਪ ਦੀ ਟੀਮ ਨੇ ਮਿਸ਼ੀਗਨ ਵਿਚ ਮੁਕੱਦਮਾ ਲਿਆ ਵਾਪਸ

536
Share

ਵਾਸ਼ਿੰਗਟਨ,  20 ਨਵੰਬਰ (ਪੰਜਾਬ ਮੇਲ)- ਅਮਰੀਕੀ ਜਨਤਾ ਦੁਆਰਾ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਅਤੇ ਡੋਨਾਲਡ  ਟਰੰਪ ਦੇ ਵਿਚ ਚੱਲੀ ਲੰਬੀ ਚੁਣਾਵੀ ਲੜਾਈ ਹੁਣ ਆਖਰੀ ਦੌਰ ਵਿਚ ਹੈ। ਅਮਰੀਕਾ ਦੇ ਰਾਜ ਮਿਸ਼ੀਗਨ ਵਿਚ ਜੋਅ ਬਾਈਡਨ ਦੀ ਜਿੱਤ ਹੋਈ ਸੀ, ਇਸ ਨੂੰ ਲੈ ਕੇ ਟਰੰਪ ਟੀਮ ਨੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਮੁਕੱਦਮਾ ਕਰ ਦਿੱਤਾ ਸੀ ਲੇਕਿਨ ਹੁਣ ਰਾਸ਼ਟਰਪਤੀ ਟਰੰਪ ਟੀਮ  ਮਿਸ਼ੀਗਨ ਵਿਚ ਮੁਕੱਦਮਾ ਵਾਪਸ ਲੈ ਰਹੀ ਹੈ।
ਅਦਾਲਤ ਵਿਚ ਮਾਮਲਾ ਕਿਤੇ ਜਾਂਦਾ ਨਹੀਂ ਦੇਖ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਵੋਟਾਂ ਨੂੰ ਪ੍ਰਮਾਣਤ ਕਰਨ ਵਾਲੇ ਚੋਣ ਬੋਰਡਾਂ ‘ਤੇ ਅਪਣਾ ਧਿਆਨ ਕੇਂਦਰ ਕਰਨਾ ਸ਼ੁਰੂ ਕਰ ਦਿੱਤਾ ਹੈ। ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਅਣਮਿੱਥੇ ਸ਼ੱਕ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ।
ਇਹ ਜੰਗ ਉਨ੍ਹਾਂ ਰਾਜਾਂ ‘ਤੇ ਕੇਂਦਰਤ ਹੈ ਜੋ ਨਤੀਜੇ ਦੇ ਲਿਹਾਜ਼ ਨਾਲ ਮਹੱਤਪੂਰਣ ਸੀ ਅਤੇ ਜਿਨ੍ਹਾਂ ਨੇ ਬਾਈਡਨ ਦੀ ਜਿੱਤ ‘ਤੇ ਮੁਹਰ ਲਗਾਈ।
ਮਿਸ਼ੀਗਨ ਵਿਚ ਦੋ ਰਿਪਬਲਿਕਨ ਚੋਣ ਅਧਿਕਾਰੀਆਂ ਨੇ ਰਾਜ ਦੀ ਸਭ ਤੋਂ ਵੱਡੀ ਕਾਊਂਟੀ ‘ਚ ਸ਼ੁਰੂ ਵਿਚ ਗੜਬੜੀ ਦੇ ਕੋਈ ਸਬੂਤ ਨਹੀਂ ਮਿਲਣ ਦੇ ਬਾਵਜੂਦ ਨਤੀਜਿਆਂ ਨੂੰ ਪ੍ਰਮਾਣਤ ਕਰਨ ਤੋਂ ਇਨਕਾਰ ਕਰ ਦਿੱਤਾ, ਬਾਅਦ ਵਿਚ ਅਪਣੇ ਕਦਮ ਪਿੱਛੇ ਖਿੱਚਦੇ ਹੋਏ ਪ੍ਰਮਾਣਨ ਦੀ ਕਾਰਵਾਈ ਪੂਰੀ ਕੀਤੀ ਅਤੇ ਬੁਧਵਾਰ ਨੂੰ ਇੱਕ ਵਾਰ ਫੇਰ ਅਪਣਾ ਰੁਖ ਬਦਲਦੇ ਹੋਏ ਕਿਹਾ ਕਿ ਉਹ ਪ੍ਰਮਾਣਨ ਦੇ ਖ਼ਿਲਾਫ਼ ਹੈ।
ਐਰਿਜ਼ੋਨਾ ਵਿਚ ਇੱਕ ਪੇਂਡੂ ਕਾਊਂਟੀ ਵਿਚ ਅਧਿਕਾਰੀ ਵੋਟਾਂ ਦੇ ਮਿਲਾਨ ਵਿਚ ਰੁਕਾਵਟ ਪਾ ਰਹੇ ਹਨ। ਇਸ ਦੇ ਬਾਵਜੂਦ ਮਿਸ਼ੀਗਨ ਦੇ ਵਾਇਨੇ ਕਾਊਂਟੀ ਵਿਚ ਮੰਗਲਵਾਰ ਅਤੇ ਬੁਧਵਾਰ ਨੂੰ ਜੋ ਹੋਇਆ ਉਹ ਇਸ ਗੱਲ ਦਾ ਸੰਕੇਤ ਹੈ ਕਿ ਤਿੰਨ ਨਵੰਬਰ ਨੂੰ ਹੋਈ ਚੋਣਾਂ ਦੀ ਪੁਸ਼ਟੀ ਦੀ ਪ੍ਰਕਿਰਿਆ ਵਿਚ ਕੰਮ ਕਰ ਰਹੇ ਰਾਸ਼ਟਰ ਦੀ ਰਾਹਤ ਵਿਚ ਅੜਚਨ ਖੜ੍ਹੀ ਕੀਤ ਜਾ ਰਹੀ ਹੈ। ਕੇਂਟਕੀ ਯੂਨੀਵਰਸਿਟੀ ਵਿਚ ਲਾਅ ਦੇ ਪ੍ਰੋਫੈਸਰ ਜੋਸ਼ੁਆ ਡਗਲਸ ਨੇ ਕਿਹਾ ਕਿ ਇਹ ਲੋਕਤੰਤਰ ਦਾ ਅੰਤ ਹੋਵੇਗਾ ਜਿਹਾ ਕਿ ਅਸੀਂ ਜਾਣਦੇ ਹਾਂ।


Share