ਅਮਰੀਕੀ ਚੋਣਾਂ ‘ਚ ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰ ਜਿੱਤੇ

217
Share

ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ)-ਚੋਣਾਂ ‘ਚ ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ, ਹਾਲਾਂਕਿ ਕੁਝ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ। ਲੈਥਰੋਪ, ਕੈਲੀਫੋਰਨੀਆ ਸ਼ਹਿਰ ‘ਚ ਪੰਜਵੀਂ ਵਾਰ ਮੇਅਰ ਲਈ ਖੜ੍ਹੇ ਸੁਖਮਿੰਦਰ ਸਿੰਘ ਧਾਲੀਵਾਲ ਬਿਨਾਂ ਮੁਕਾਬਲਾ ਚੁਣੇ ਗਏ। ਧਾਲੀਵਾਲ ਬੰਗਾ ਨੇੜਲੇ ਪਿੰਡ ਲੰਗੇਰੀ ਦੇ ਵਸਨੀਕ ਹਨ। ਉਨ੍ਹਾਂ ਦਾ ਸਥਾਨਕ ਪੰਜਾਬੀ ਭਾਈਚਾਰੇ ‘ਚ ਕਾਫੀ ਰਸੂਖ ਹੈ। ਐਲਕ ਗਰੋਵ ਤੋਂ ਮੇਅਰ ਦੀ ਚੋਣ ਲਈ ਲੜੀ ਸਿੱਖ ਭਾਈਚਾਰੇ ਨਾਲ ਸਬੰਧਿਤ ਤੇ ਲਖਵਿੰਦਰ ਸਿੰਘ ਲੱਖੀ ਦੀ ਬੇਟੀ ਬੌਬੀ ਸਿੰਘ ਐਲਨ ਚੋਣ ‘ਚ ਦੋ ਵਾਰ ਪਹਿਲਾਂ ਜਿੱਤੇ ਸਟੀਵ ਲੀ ਨੂੰ ਹਰਾ ਕੇ ਜਿੱਤੀ। ਇਸੇ ਤਰ੍ਹਾਂ ਹੀ ਬਜ਼ੁਰਗ ਸਿੱਖ ਆਗੂ ਸ. ਦੀਦਾਰ ਸਿੰਘ ਬੈਂਸ ਦੇ ਪੁੱਤਰ ਕਰਮਦੀਪ ਸਿੰਘ ਬੈਂਸ ਜੋ ਯੂਬਾ ਸਿਟੀ ਡਿਸਟ੍ਰਿਕ 4 ਤੋਂ ਕਾਊਂਟੀ ਸੁਪਰਵਾਈਜ਼ਰ ਦੀ ਚੋਣ ‘ਚੋਂ ਆਪਣੇ ਵਿਰੋਧੀ ਤੇ ਪੰਜਾਬੀ ਭਾਈਚਾਰੇ ਦੇ ਹੀ ਤੇਜ ਮਾਨ ਨੂੰ ਹਰਾ ਕੇ ਜਿੱਤੇ। ਇਥੇ ਹੀ ਡਿਸਟ੍ਰਿਕ 5 ਤੋਂ ਪੰਜਾਬੀ ਭਾਈਚਾਰੇ ‘ਚ ਸਤਿਕਾਰੇ ਜਾਂਦੇ ਸਰਬ ਥਿਆੜਾ ਆਪਣੇ ਵਿਰੋਧੀ ਮੈਟ ਕੋਨੈਂਟ ਤੋਂ ਚੋਣ ਹਾਰ ਗਏ। ਐਲਕ ਗਰੋਵ ਤੋਂ ਕੌਂਸਲ ਮੈਂਬਰ ਦੀ ਚੋਣ ਲੜ ਰਹੇ ਅਮਰਦੀਪ ਸਿੰਘ ਵੀ ਚੋਣ ਹਾਰ ਗਏ। ਸੀਰੀਸ ਸ਼ਹਿਰ ਤੋਂ ਕੌਸਲ ਮੈਂਬਰ ਵਜੋਂ ਚੋਣ ਮਹਿੰਦਰ ਸਿੰਘ ਕੰਡਾ ਵੀ ਚੋਣ ਹਾਰ ਗਏ।


Share