ਵਾਸ਼ਿੰਗਟਨ, 18 ਮਾਰਚ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਮਰੀਕਾ ‘ਚ ਪਿਛਲੇ ਸਾਲ ਨਵੰਬਰ ‘ਚ ਹੋਈਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਕਰਨ ਦੀ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ। ਇਕ ਖੁਫੀਆ ਰਿਪੋਰਟ ‘ਚ ਇਹ ਦੱਸਿਆ ਗਿਆ ਹੈ ਕਿ ਰੂਸ ਅਤੇ ਈਰਾਨ ਨੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਵਪਾਰਕ ਕੋਸ਼ਿਸ਼ਾਂ ਕੀਤੀ ਸੀ, ਪਰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕਿਸੇ ਵਿਦੇਸ਼ੀ ਦਖਲ ਨਾਲ ਵੋਟਾਂ ਜਾਂ ਵੋਟ ਪ੍ਰਕਿਰਿਆ ‘ਤੇ ਕੋਈ ਅਸਰ ਪਿਆ ਹੋਵੇ।