ਅਮਰੀਕੀ ਗਾਇਕਾ ਕੈਲੀ ਸ਼ੋਰ ਵੀ ਆਈ ਕੋਰੋਨਾ ਦੀ ਲਪੇਟ ‘ਚ

740
Share

ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ‘ਚ ‘ਕੋਰੋਨਾਵਾਇਰਸ’ ਨੇ ਦਹਿਸ਼ਤ ਮਚਾਈ ਹੋਈ ਹੈ। ਇਸ ਦੀ ਲਪੇਟ ਵਿਚ ਆਉਣ ਵਾਲੀਆਂ ਕਈ ਪ੍ਰਸਿੱਧ ਫਿਲਮੀ ਸ਼ਖਸੀਅਤਾਂ ਨੇ ਵੀ ਆਪਣੀ ਜਾਨ ਗੁਆ ਲਈ ਹੈ। ਅਮਰੀਕੀ ਗਾਇਕਾ ਜੋਈ ਡਿਫੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕੀ ਗਾਇਕਾ ਕੈਲੀ ਸ਼ੋਰ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸਿੰਗਰ ਨੇ ਟਵਿੱਟਰ ‘ਤੇ ਇਸ ਬਾਰੇ ਗੱਲ ਕਰਦਿਆਂ ਲਿਖਿਆ, ”ਮੈਂ ਪਿਛਲੇ 3 ਹਫਤਿਆਂ ਤੋਂ ਕਵਾਰਨਟੀਨ ਸੀ ਅਤੇ ਬਸ ਗ੍ਰੇਸਰੀਜ ਦਾ ਕੁਝ ਸਾਮਾਨ ਲੈਣ ਲਈ 1 ਜਾਂ 2 ਵਾਰ ਬਾਹਰ ਨਿਕਲੀ ਹੋਵਾਂਗੀ, ਜਿਸ ਤੋਂ ਬਾਅਦ ਮੈਂ ਕੋਰੋਨਾ ਦੀ ਲਪੇਟ ਵਿਚ ਆ ਗਈ ਹਾਂ। ਫਿਲਹਾਲ ਮੈਂ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹਾਂ ਪਰ ਮੈਨੂੰ ਇਸ ਗੱਲ ਦਾ ਸਬੂਤ ਤਾਂ ਮਿਲ ਚੁੱਕਾ ਹੈ ਕਿ ਇਹ ਵਾਇਰਸ ਕਿੰਨਾ ਖ਼ਤਰਨਾਕ ਹੈ। ਇਹ ਦੇਖਣਾ ਕਾਫੀ ਹੈਰਾਨੀਜਨਕ ਹੈ ਕਿ ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਲੋਕ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।”


Share