ਅਮਰੀਕੀ ਕੰਪਨੀ ਨੇ ਕੋਰੋਨਾਵਾਇਰਸ ਦਾ ਇਲਾਜ ਲੱਭਣ ਦਾ ਕੀਤਾ ਦਾਅਵਾ

790
Novel coronavirus concept. Professional doctor or lab technician testing vibe of novel (new) corona virus in lab, identified in Wuhan, Hubei Province, China, medical and healthcare.
Share

ਕੈਲੀਫੋਰਨੀਆ, 18 ਮਈ (ਪੰਜਾਬ ਮੇਲ) – ਕੋਰੋਨਾਵਾਇਰਸ ਨੇ ਪੂਰੇ ਵਿਸ਼ਵ ਵਿਚ ਕਹਿਰ ਮਚਾਇਆ ਹੋਇਆ ਹੈ, ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ ਦੀ ਕੰਪਨੀ ਸੋਰੇਂਟੋ ਥੈਰੇਪਯੂਟਿਕਸ ਨੇ ‘ਐੱਸ.ਟੀ.ਆਈ. -1499’ ਨਾਮਕ ਐਂਟੀਬਾਡੀ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜੋ ਕੋਰੋਨਾਵਾਇਰਸ ਮਹਾਮਾਰੀ ਦਾ ਖਾਤਮਾ ਕਰਦੀ ਹੈ। ਕੰਪਨੀ ਨੇ ਪੈਟਰੀ ਡਿਸ਼ ਪ੍ਰਯੋਗ ਤੋਂ ਪਤਾ ਲਗਾਇਆ ਹੈ ਕਿ ਐੱਸ.ਟੀ.ਆਈ.-1499 ਐਂਟੀਬਾਡੀ ਕੋਰੋਨਾ ਵਾਇਰਸ ਨੂੰ ਮਨੁੱਖੀ ਸੈੱਲਾਂ ਵਿਚ ਕੋਰੋਨਾ ਦੀ ਲਾਗ ਫੈਲਣ ਤੋਂ ਰੋਕਣ ‘ਚ 100 ਫੀਸਦੀ ਅਸਰਦਾਇਕ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਲਈ ਸਾਰਸ-ਕੋਵ-2 ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਿਸੇ ਨੇ ਕੋਰੋਨਾਵਾਇਰਸ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਈਲ ਅਤੇ ਇਟਲੀ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਵੀ ਇਸ ਮਹਾਮਾਰੀ ਦਾ ਟੀਕਾ ਬਣਾ ਲਿਆ ਹੈ। ਉਂਝ ਸ਼ੁਰੂਆਤੀ ਬਾਇਓ ਕੈਮੀਕਲ ਅਤੇ ਬਾਇਓ ਸਰੀਰਕ ਵਿਸ਼ਲੇਸ਼ਣ ਇਹ ਵੀ ਸੰਕੇਤ ਕਰਦੇ ਹਨ ਕਿ ਐੱਸ.ਟੀ.ਆਈ.-1499 ਇਕ ਸੰਭਾਵਤ ਤੌਰ ‘ਤੇ ਮਜ਼ਬੂਤ ਐਂਟੀਬਾਡੀ ਡਰੱਗ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ ਇਸ ਨੂੰ ਤਿਆਰ ਕਰਨ, ਮਨਜ਼ੂਰੀ ਲੈਣ ਅਤੇ ਲੋਕਾਂ ਨੂੰ ਉਪਲੱਬਧ ਕਰਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਇਕ ਮਹੀਨੇ ਦੇ ਅੰਦਰ-ਅੰਦਰ ਐਂਟੀਬਾਡੀਜ਼ ਦੀਆਂ ਲਗਭਗ 2 ਲੱਖ ਖੁਰਾਕਾਂ ਦਾ ਉਤਪਾਦਨ ਕਰ ਸਕਦੀ ਹੈ। ਇਸ ਪ੍ਰਵਾਨਗੀ ਲਈ ਕੰਪਨੀ ਨੇ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਅਰਜ਼ੀ ਦੇ ਦਿੱਤੀ ਹੈ।


Share