ਅਮਰੀਕੀ ਕੰਪਨੀ ਨੇ ਕਰੋਨਾ ਰੋਕੂ ਦਵਾਈ ਵੇਚਣ ਲਈ ਭਾਰਤ ਨੂੰ ਦਿੱਤੀ ਅਰਜ਼ੀ!

781
Share

ਨਵੀਂ ਦਿੱਲੀ, 31 ਮਈ (ਪੰਜਾਬ ਮੇਲ)- ਅਮਰੀਕਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਗਿਲਿਡ ਸਾਇੰਸਜ਼ ਨੇ ਆਪਣੀ ਐਂਟੀ-ਵਾਇਰਲ ਡਰੱਗ ਰੇਮਡੇਸੀਵਿਰ ਨੂੰ ਵੇਚਣ ਦੀ ਇਜਾਜ਼ਤ ਲਈ ਭਾਰਤ ਦੇ ਕੇਂਦਰੀ ਫਾਰਮਾਸੂਟੀਕਲ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੂੰ ਅਰਜ਼ੀ ਦਿੱਤੀ ਹੈ। ਇਹ ਦਵਾਈ ਕੋਵਿਡ-19 ਦੇ ਇਲਾਜ ਵਿਚ ਅਹਿਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਡਰੱਗ ਪੇਟੈਂਟ ਕੰਪਨੀ ਨੇ ਰੇਮਡੇਸੀਵਿਰ ਲਈ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਅਧਿਐਨ ਦੇ ਸੰਬੰਧ ਵਿਚ ਅੰਕੜੇ ਪੂਰੇ ਕੀਤੇ ਹਨ। ਸੂਤਰ ਨੇ ਦੱਸਿਆ, ”ਕੰਪਨੀ ਨੇ ਐਂਟੀਵਾਇਰਲ ਡਰੱਗ ਰੇਮਡੇਸੀਵਿਰ ਨੂੰ ਭਾਰਤੀ ਬਾਜ਼ਾਰ ‘ਚ ਵੇਚਣ ਦੀ ਇਜਾਜ਼ਤ ਲਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੂੰ ਅਪੀਲ ਕੀਤੀ ਹੈ। ਇਹ ਸੰਸਥਾ ਕੰਪਨੀ ਦੇ ਦਾਅਵੇ ਦਾ ਅਧਿਐਨ ਕਰੇਗੀ ਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਅੰਤਿਮ ਫੈਸਲਾ ਲਵੇਗੀ।” ‘ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਹਸਪਤਾਲਾਂ ‘ਚ ਦਾਖਲ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਵਰਤੋਂ ਲਈ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।


Share