ਅਮਰੀਕੀ ਕੋਰਟ ਨੇ ਟਿਕਟੌਕ ਬੈਨ ਕਰਨ ਦੇ ਆਦੇਸ਼ ‘ਚ ਲਾਈ ਰੋਕ

876
Share

ਵਾਸ਼ਿੰਗਟਨ, 29 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਵਾਸ਼ਿੰਗਟਨ ‘ਚ ਦੇਰ ਰਾਤ ਇਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਚੀਨੀ ਐਪ ਟਿਕਟੌਕ ਨੂੰ ਐਪ ਸਟੋਰ ‘ਤੇ ਬੈਨ ਕਰਨ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ। ਟਰੰਪ ਨੇ ਹਾਲ ਹੀ ‘ਚ ਆਪ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਟਿਕਟੌਕ ਐਪ ਸਟੋਰ ਤੋਂ ਬੈਨ ਕਰਨ ਦੇ ਹੁਕਮ ਦਿੱਤੇ ਸਨ। ਇਸ ‘ਚ ਟਰੰਪ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਐਤਵਾਰ ਤੋਂ ਬਾਅਦ ਐਪਲ ਅਤੇ ਗੂਗਲ ਪਲੇਅ ਸਟੋਰ ਤੋਂ ਟਿਕਟੌਕ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ।

ਇਸ ਤੋਂ ਪਹਿਲਾਂ ਡੌਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਦੇ ਹਿੱਤਾਂ ਦਾ ਹਵਾਲਾ ਦਿੰਦਿਆਂ ਦੋਵੇਂ ਟਿਕਟੌਕ ਬੈਨ ਕਰਨ ਦਾ ਫੈਸਲਾ ਲਿਆ ਸੀ। ਟਰੰਪ ਨੇ ਕਿਹਾ ਸੀ ਕਿ ਐਪਸ ਜ਼ਰੀਏ ਯੂਜ਼ਰਸ ਤੋਂ ਵੱਡੀ ਤਾਦਾਦ ‘ਚ ਜਾਣਕਾਰੀ ਲਈ ਜਾ ਰਹੀ ਹੈ। ਇਸ ਡਾਟਾ ਨੂੰ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਐਕਸੈਸ ਕੀਤਾ ਜਾ ਸਕਦਾ ਹੈ।

ਟਰੰਪ ਦੇ ਬੈਨ ਵਾਲੇ ਹੁਕਮਾਂ ਤੋਂ ਬਾਅਦ ਚੀਨ ਵੱਲੋਂ ਕਿਹਾ ਗਿਆ ਕਿ ਫੈਡਰਲ ਜੱਜ ਨੇ ਪਾਪੂਲਰ ਵੀਡੀਓ-ਸ਼ੇਅਰਿੰਗ ਐਪ TikTok ਦੇ ਡਾਊਨਲੋਡ ‘ਤੇ ਅਮਰੀਕੀ ਸਰਕਾਰ ਦੇ ਬੈਨ ‘ਤੇ ਅਸਥਾਈ ਰੂਪ ਤੋਂ ਰੋਕ ਲਾ ਦਿੱਤੀ ਗਈ। ਪਰ ਮਾਹਿਰਾਂ ਨੇ ਕਿਹਾ ਕਿ ਚੀਨ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਬਚਾਉਣ ਲਈ ਅਮਰੀਕਾ ਦੇ ਆਰਡੀਨੈਂਸ ਨੂੰ ਰੋਕਣ ਲਈ ਅੱਗੇ ਦੀ ਕਾਰਵਾਈ ਕਰੇਗਾ। ਖਬਰਾਂ ਮੁਤਾਬਕ ਇਸ ਕਾਰਵਾਈ ਤੋਂ ਟਰੰਪ ਨੇ ਕਿਹਾ ਉਨ੍ਹਾਂ ਟਿਕਟੌਕ ਬਾਰੇ ਫੈਸਲਾ ਕਰਨ ਲਈ ਵਾਲਮਾਰਟ ਅਤੇ ਓਰੇਕਲ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਹੈ। ਟਿਕਟੌਕ ਚੀਨੀ ਕੰਪਨੀ ਬਾਇਟਡਾਂਸ ਦਾ ਐਪ ਹੈ। ਅਮਰੀਕਾ ‘ਚ ਟਿਕਟੌਕ ਦੇ ਕਰੀਬ 10 ਕਰੋੜ ਯੂਜ਼ਰਸ ਹਨ।


Share