ਅਮਰੀਕੀ ‘ਕੈਪਿਟਲ ਹਿਲ’ ਦੇ ਨੇੜੇ 500 ਗੋਲੀਆਂ ਤੇ ਬੰਦੂਕ ਸਣੇ ਸ਼ਖਸ ਕਾਬੂ

592
Share

ਵਾਸ਼ਿੰਗਟਨ, 17 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕੀ ਸੰਸਦ ‘ਕੈਪਿਟਲ ਹਿਲ’ ਦੇ ਨੇੜਿਓਂ ਇੱਕ ਸ਼ਖਸ ਨੂੰ ਪੁਲਿਸ ਨੇ ਬੰਦੂਕ ਅਤੇ 500 ਗੋਲਆਂ ਸਣੇ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਬਾਇਡਨ ਦੇ ਸਹੁੰ ਚੁੱਕ ਸਮਾਗਮ ਦਾ ਫਰਜ਼ੀ ਪਾਸ ਵੀ ਬਰਾਮਦ ਹੋਇਆ ਹੈ।  ਫੜ੍ਹੇ ਗਏ ਮੁਲਜ਼ਮ ਦੀ ਪਛਾਣ 31 ਸਾਲਾ ਵੇਸਲੇ ਏ ਬਿਲਰ ਵਜੋਂ ਹੋੲਂ, ਜੋÇ ਕ ਬੰਦੂਕ ਤੇ ਗੋਲੀਆਂ ਆਪਣੇ ਟਰੱਕ ਵਿੱਚ ਲੁਕਾ ਕੇ ਲਿਆਇਆ ਸੀ। ਫੜ੍ਹੇ ਜਾਣ ਮਗਰੋਂ ਬਿਲਰ ਨੇ ਕਿਹਾ ਕਿ ਭੁਲੇਖੇ ਨਾਲ ਉਹ ਬੰਦੂਕ ਤੇ ਗੋਲੀਆਂ ਲੈ ਕੇ ਆ ਗਿਆ। ਬਿਲਰ ਨੇ ਦਾਅਵਾ ਕੀਤਾ ਕਿ ਉਹ ਵਾਸ਼ਿੰਗਟਨ ਵਿੱਚ ਸਿਕਿਉਰਿਟੀ ਦਾ ਕੰਮ ਕਰਦਾ ਹੈ। ਉਸ ਨੂੰ ਨੌਕਰੀ ਉੱਤੇ ਜਾਣ ਵਿੱਚ ਦੇਰੀ ਹੋ ਰਹੀ ਸੀ। ਇਸ ਕਾਰਨ ਉਹ ਜਲਦੀ ਵਿੱਚ ਭੁੱਲ ਗਿਆ ਕਿ ਉਸ ਦੇ ਟਰੱਕ ਵਿੱਚ ਹਥਿਆਰ ਹੈ। ਉੱਧਰ, ਫੈਡਰਲ ਜਾਂਚ ਏਜੰਸੀਆਂ ਨੇ ਕਿਹਾ ਹੈ ਕਿ ਬਿਲਰ ਇੱਕ ਕੰਟਰੈਕਟਰ ਦੇ ਰੂਪ ਵਿੱਚ ਕੰਮ ਕਰਦਾ ਹੈ। ਉਸ ਦਾ ਪਛਾਣ ਪੱਤਰ ਪਾਰਕ ਪੁਲਿਸ ਨੇ ਜਾਰੀ ਕੀਤਾ ਸੀ, ਪਰ ਪੁਲਿਸ ਅਧਿਕਾਰੀ ਨੇ ਉਸ ਦੀ ਪਛਾਣ ਨਹੀਂ ਕੀਤੀ।

ਜਾਂਚ ਏਜੰਸੀਆਂ ਨੇ ਕਿਹਾ ਕਿ ਬਿਲਰ ਦਾ ਕਿਸੇ ਵੀ ਅੱਤਵਾਦੀ ਜਥੇਬੰਦੀ ਨਾਲ ਪੁਰਾਣਾ ਸਬੰਧ ਨਹੀਂ ਸੀ। ਬਿਲਰ ’ਤੇ ਬਿਨਾ ਲਾਇਸੰਸ ਦੇ ਹਥਿਆਰ ਰੱਖਣ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਬਿਲਰ ਨੂੰ ਰੋਕਿਆ ਗਿਆ ਤਾਂ ਉਸ ਨੇ ਮੰਨਿਆ ਕਿ ਉਸ ਕੋਲ ਹਥਿਆਰ ਹੈ। ਇਸ ’ਤੇ ਪੁਲਿਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਸੀ। ਉਸ ਕੋਲੋਂ ਮਿਲੀਆਂ ਗੋਲੀਆਂ 9 ਐਮਐਮ ਦੇ ਹੈਂਡਗਨ ਦੀਆਂ ਹਨ। ਦੱਸ ਦੇਈਏ ਕਿ ਜੋਅ ਬਾਇਡਨ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੋਣਾ ਹੈ ਅਤੇ ਟਰੰਪ ਸਮਰਥਕਾਂ ਦੀ ਹਿੰਸਾ ਦੇ ਖ਼ਤਰੇ ਨੂੰ ਦੇਖਦੇ ਹੋਏ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।


Share