ਇਰਵਿੰਗ ਪੁਲਸ ਵਿਭਾਗ ਦੇ ਬੁਲਾਰੇ ਰਾਬਰਟ ਰੀਵਸ ਨੇ ਕਿਹਾ,” ਇਕ ਵਿਅਕਤੀ ਨੇ ਕਾਂਗਰਸ ਦੀ ਸੈਨੇਟਰ ਬੇਥ ਵਾਨ ਡਿਊੇਨੇ ਦੇ ਘਰ ਦੇ ਸਾਹਮਣੇ ਵਾਲੇ ਫੁੱਟਪਾਥ ‘ਤੇ ਆਤਮ ਹੱਤਿਆ ਕਰ ਲਈ ਹੈ।” ਡਬਲਿਊ. ਐੱਫ. ਏ. ਏ. ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਛਾਣ ਰਾਜਨੀਤਕ ਸਲਾਹਕਾਰ ਕ੍ਰਿਸ ਡਿਲਾਵਰ ਦੇ ਰੂਪ ਵਿਚ ਕੀਤੀ ਹੈ ਅਤੇ ਇਹ ਕਾਂਗਰਸ ਲਈ ਵਾਨ ਡਿਊਨੇ ਦੀ ਮੁਹਿੰਮ ਵਿਚ ਸ਼ਾਮਲ ਸੀ।
ਪੁਲਸ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਘਰ ਨੇੜੇ ਕਿਸੇ ਨੂੰ ਵੀ ਨਹੀਂ ਦੇਖਿਆ ਪਰ ਗੋਲੀ ਦੀ ਆਵਾਜ਼ ਸੁਣੀ ਗਈ। ਪੁਲਸ ਅਧਿਕਾਰੀ ਜਦ ਘਟਨਾ ਸਥਾਨ ‘ਤੇ ਪੁੱਜੇ ਉਨ੍ਹਾਂ ਨੂੰ ਮ੍ਰਿਤਕ ਦੇ ਹੱਥ ਵਿਚੋਂ ਬੰਦੂਕ ਬਰਾਮਦ ਹੋਈ।