ਅਮਰੀਕੀ ਏਜੰਸੀਆਂ ਕਰ ਰਹੀਆਂ ਹਨ ਸਰਕਾਰੀ ਨੈਟਵਰਕਿੰਗ ਹੈਕਿੰਗ ਦੀ ਜਾਂਚ

499
Share

ਫਰਿਜ਼ਨੋ, 15 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀਆਂ ਜਾਂਚ ਏਜੰਸੀਆਂ, ਦੇਸ਼ ਦੇ ਕੁੱਝ ਵਿਭਾਗਾਂ ਵਿਚ ਹੋਏ ਸਾਈਬਰ ਹਮਲੇ ਦੇ ਸੰਬੰਧ ਵਿਚ ਜਾਂਚ ਕਰ ਰਹੀਆਂ ਹਨ। ਯੂ.ਐੱਸ. ਦੇ ਵਣਜ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਉਹ ਇੱਕ ਸਾਈਬਰ ਹਮਲੇ ਵਿਚ ਅੰਕੜਿਆਂ ਦੀ ਉਲੰਘਣਾ ਦਾ ਸ਼ਿਕਾਰ ਹੋਇਆ ਹੈ ਅਤੇ ਇਹ ਹਮਲਾ ਰੂਸ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ। ਵਣਜ ਵਿਭਾਗ ਦੇ ਬਿਆਨ ਅਨੁਸਾਰ ਉਨ੍ਹਾਂ ਨੇ ਇਸ ਸੰਬੰਧੀ ਸੀ.ਆਈ.ਐੱਸ.ਏ. ਅਤੇ ਐੱਫ.ਬੀ.ਆਈ. ਨੂੰ ਜਾਂਚ ਕਰਨ ਲਈ ਕਿਹਾ ਹੈ, ਜਦਕਿ ਵਿਭਾਗ ਨੇ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਇਸਦੇ ਇਲਾਵਾ ਹੋਮਲੈਂਡ ਸਕਿਓਰਿਟੀ ਦੀ ਸਾਈਬਰ ਸਕਿਓਰਿਟੀ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਏਜੰਸੀ ਦੇ ਵਿਭਾਗ ਨੇ ਵੀ ਡਾਟੇ ਦੇ ਵਿਸ਼ੇ ਵਿਚ ਛੇੜਛਾੜ ਦੀ ਪੁਸ਼ਟੀ ਕੀਤੀ ਹੈ। ਇਸ ਸਾਈਬਰ ਮਾਮਲੇ ‘ਚ ਸੀ.ਆਈ.ਐੱਸ. ਏ ਪ੍ਰਭਾਵਿਤ ਸੰਸਥਾਵਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਸਾਈਬਰ ਹਮਲਿਆਂ ਦੇ ਮਾਮਲੇ ਵਿਚ ਪਿਛਲੇ ਹਫਤੇ, ਰਾਸ਼ਟਰੀ ਸੁਰੱਖਿਆ ਏਜੰਸੀ ਨੇ ਇੱਕ ਸਲਾਹਕਾਰੀ ਚਿਤਾਵਨੀ ਪ੍ਰਕਾਸ਼ਿਤ ਕੀਤੀ ਸੀ ਕਿ ਰੂਸੀ ਅਨਸਰ, ਦੇਸ਼ ਦੀਆਂ ਸੁਰੱਖਿਅਤ ਪ੍ਰਣਾਲੀਆਂ ਦੇ ਅੰਕੜਿਆਂ ਤੱਕ ਪਹੁੰਚ ਕਰ ਰਹੇ ਹਨ ਅਤੇ ਇਸ ਚਿਤਾਵਨੀ ਰਾਹੀਂ ਰੱਖਿਆ ਵਿਭਾਗ ਦੇ ਵੱਖ-ਵੱਖ ਸਰਕਾਰੀ ਨੈੱਟਵਰਕਾਂ ਨੂੰ ਤੁਰੰਤ ਸੁਰੱਖਿਅਤ ਕਰਨ ਦੀ ਮੰਗ ਕੀਤੀ ਸੀ।


Share