ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਪ੍ਰੈੱਸ ਸਕੱਤਰ ਤੇ ਇਵਾਂਕਾ ਦੀ ਨਿੱਜੀ ਸਹਾਇਕਾ ਕੋਰੋਨਾ ਪੀੜਤ

862
Share

ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਪ੍ਰੈਸ ਸਕੱਤਰ ਕੈਟੀ ਮਿੱਲਰ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ ਦੀ ਨਿੱਜੀ ਸਹਾਇਕ ਵੀ ਕਰੋਨਾ ਤੋਂ ਪੀੜਤ ਹੋ ਗਏ ਹਨ। ਵ੍ਹਾਈਟ ਹਾਊਸ ਨਾਲ ਜੁੜੇ ਤੀਜੇ ਵਿਅਕਤੀ ਨੂੰ ਕਰੋਨਾ ਹੋਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਵ੍ਹਾਈਟ ਹਾਊਸ ‘ਚ ਫੈਲ ਰਹੇ ਕਰੋਨਾਵਾਇਰਸ ਤੋਂਚਿੰਤਤ ਨਹੀਂ ਹਨ। ਅਧਿਕਾਰੀਆਂ ਨੇ ਕਿਹਾ ਕਿ ਉਹ ਕੈਂਪਸ ਲਈ ਸੁਰੱਖਿਆ ਪ੍ਰੋਟੋਕੋਲ ਸਖ਼ਤ ਕਰ ਰਹੇ ਹਨ। ਸ਼ੁੱਕਰਵਾਰ ਨੂੰ ਕੈਟੀ ਕਰੋਨ ਪਾਜ਼ੀਟਿਵ ਨਿਕਲੀ ਸੀ। ਉਹ ਹਾਲ ਹੀ ਵਿਚ ਪੈਂਸ ਦੇ ਸੰਪਰਕ ਵਿਚ ਆਈ ਸੀ ਪਰ ਰਾਸ਼ਟਰਪਤੀ ਨੂੰ ਨਹੀਂ ਮਿਲੀ। ਉਹ ਟਰੰਪ ਖਾਸ ਸਲਾਹਕਾਰ ਸਟੀਫਨ ਮਿਲਰ ਦੀ ਪਤਨੀ ਹੈ। ਵ੍ਹਾਈਟ ਹਾਊਸ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਸਟੀਫਨ ਮਿਲਰ ਦੀ ਵੀ ਜਾਂਚ ਕੀਤੀ ਗਈ ਹੈ ਜਾਂ ਉਹ ਅਜੇ ਵੀ ਵ੍ਹਾਈਟ ਹਾਊਸ ਵਿਚ ਕੰਮ ਕਰ ਰਿਹਾ ਹੈ।
ਇਵਾਂਕਾ ਟਰੰਪ ਦੇ ਨਿੱਜੀ ਸਹਾਇਕ ਦੀ ਰਿਪੋਰਟ ਵੀ ਕਰੋਨਾ ਪਾਜ਼ੀਟਿਵ ਆਈ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਦੀ ਨਿੱਜੀ ਸਹਾਇਕ ਦਾ ਕਈ ਹਫ਼ਤਿਆਂ ਤੋਂ ਇਵਾਂਕਾ ਨਾਲ ਸਿੱਧਾ ਸੰਪਰਕ ਨਹੀਂ ਸੀ।


Share