ਅਮਰੀਕੀ ਇਤਿਹਾਸ ’ਚ 1776 ਤੋਂ ਬਾਅਦ ਪਹਿਲੀ ਵਾਰ ਗੋਰਿਆਂ ਦੀ ਆਬਾਦੀ ’ਚ ਕਮੀ ਆਈ

424
Share

ਵਾਸ਼ਿੰਗਟਨ, 13 ਅਗਸਤ (ਪੰਜਾਬ ਮੇਲ)- ਅਮਰੀਕਾ ’ਚ ਮਰਦਸ਼ੁਮਾਰੀ-2020 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਇਤਿਹਾਸ ’ਚ 1776 ਤੋਂ ਬਾਅਦ ਪਹਿਲੀ ਵਾਰੀ ਗੋਰੇ ਲੋਕਾਂ ਦੀ ਆਬਾਦੀ ’ਚ ਕਮੀ ਆਈ ਹੈ। ਜਨਗਣਨਾ ਬਿਊਰੋ ਦੇ ਆਬਾਦੀ ਵਿਭਾਗ ਮੁਤਾਬਕ ਅਮਰੀਕਾ ਦੀ ਆਬਦੀ ਵਿਚ ਪਹਿਲਾਂ ਨਾਲੋਂ ਵੱਧ ਵਿਭਿੰਨਤਾ ਆ ਗਈ ਹੈ। ਅੰਕੜਿਆਂ ਅਨੁਸਾਰ 2010 ਤੋਂ ਬਾਅਦ ਗੋਰਿਆਂ ਦੀ ਆਬਾਦੀ ’ਚ 8.6 ਫੀਸਦੀ ਕਮੀ ਆਈ ਹੈ। ਇਸ ਦੇ ਬਾਵਜੂਦ ਉਹ ਦੇਸ਼ ਦੀ ਕੁੱਲ ਆਬਾਦੀ ਦੇ 57.8 ਫੀਸਦੀ ਹਨ। ਇਨ੍ਹਾਂ ਤੋਂ ਇਲਾਵਾ 18.7 ਲਾਤੀਨੀ ਅਮਰੀਕੀ, 12.4 ਫੀਸਦੀ ਕਾਲੇ ਤੇ 6 ਫੀਸਦ ਏਸ਼ੀਅਨ ਮੂਲ ਦੇ ਲੋਕ ਹਨ।

Share