ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਡੇ ਟੀਕਾਕਰਣ ਮੁਹਿੰਮ ਦੀ ਹੋਈ ਸ਼ੁਰੂਆਤ

460
Share

ਨਿਊਯਾਰਕ, 16 ਦਸੰਬਰ (ਪੰਜਾਬ ਮੇਲ)- ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਡੇ ਟੀਕਾਕਰਣ ਦੀ ਮੁਹਿੰਮ ਸੋਮਵਾਰ ਨੂੰ ਸ਼ੁਰੂ ਹੋਈ। ਨਿਊਯਾਰਕ ਵਿਚ ਇਕ ਸਿਹਤ ਕੇਂਦਰ ਦੀ ਮੈਡੀਕਲ ਇਕਾਈ ਵਿਚ ਤਾਇਨਾਤ ਇਕ ਨਰਸ ਨੂੰ ਕੋਵਿਡ-19 ਤੋਂ ਰੋਕਥਾਮ ਲਈ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 3 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.6 ਕਰੋੜ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਨਿਊਯਾਰਕ ਸਿਟੀ ਵਿਚ ਇਕ ਨਰਸ ਨੂੰ ਸੋਮਵਾਰ ਸਵੇਰੇ ਫਾਈਜ਼ਰ-ਬਾਇਐਨਟੈਕ ਦੀ ਪਹਿਲੀ ਖੁਰਾਕ ਦਿੱਤੀ ਗਈ। ਨਿਊਯਾਰਕ ਦੇ ਲਾਂਗ ਆਈਲੈਂਡ ਜੈਵਿਸ਼ ਮੈਡੀਕਲ ਸੈਂਟਰ ਵਿਚ ਨਰਸ ਸੈਂਡਰਾ ਲਿੰਡਸੇ ਨੇ ਕਿਹਾ, ”ਅੱਜ ਮੈਨੂੰ ਉਮੀਦ ਨਜ਼ਰ ਆ ਰਹੀ ਹੈ।” ਸੂਬੇ ਦੇ ਗਵਰਨਰ ਐਂਡਰੀਊ ਕਿਊਮੋ ਨੇ ਲਾਈਵ ਸਟ੍ਰੀਮ ਤੋਂ ਟੀਕਾਕਰਣ ਮੁਹਿੰਮ ‘ਤੇ ਨਜ਼ਰ ਬਣਾਈ ਰੱਖੀ। ਨਰਸ ਨੂੰ ਟੀਕੇ ਦੀ ਖੁਰਾਕ ਦਿੱਤੇ ਜਾਣ ਤੋਂ ਪਹਿਲਾਂ ਗਵਰਨਰ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਲੜਾਈ ਹੈ। ਟੀਕਾ ਇਕ ਹਥਿਆਰ ਹੈ, ਜੋ ਯੁੱਧ ਨੂੰ ਖਤਮ ਕਰੇਗਾ। ਕਿਤਾਬ ਦੇ ਆਖਰੀ ਅਧਿਆਏ ਦੀ ਸ਼ੁਰੂਆਤ ਹੋਣ ਵਾਲੀ ਹੈ। ਨਰਸ ਨੂੰ ਟੀਕੇ ਦੀ ਖੁਰਾਕ ਦਿੱਤੇ ਜਾਣ ਦੇ ਬਾਅਦ ਸਭ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਨਰਸ ਨੇ ਉਮੀਦ ਕੀਤੀ ਕਿ ਸਾਡੇ ਇਤਿਹਾਸ ਦਾ ਸਭ ਤੋਂ ਦੁੱਖ ਵਾਲਾ ਸਮਾਂ ਹੁਣ ਖਤਮ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਤੇ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।


Share