ਅਮਰੀਕੀ ਅਦਾਲਤ ਵੱਲੋਂ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਖਿਲਾਫ ਵਾਧੂ ਜਵਾਬ ਦਾਖ਼ਲ ਕਰਨ ਦੀ ਅਪੀਲ ਮਨਜ਼ੂਰ

461
Share

ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਭਾਰਤ ਹਵਾਲਗੀ ਖ਼ਿਲਾਫ਼ ਮੁੰਬਈ ਹਮਲੇ ਦੇ ਗੁਨਾਹਗਾਰ ਤਹੱਵੁਰ ਰਾਣਾ ਦੇ ਵਾਧੂ ਜਵਾਬ ਦਾਖ਼ਲ ਕਰਨ ਦੀ ਅਪੀਲ ਅਮਰੀਕੀ ਅਦਾਲਤ ਨੇ ਮੰਨ ਲਈ ਹੈ। ਰਾਣਾ (59) ਦੀ ਹਵਾਲਗੀ ’ਤੇ 12 ਅਪ੍ਰਰੈਲ ਨੂੰ ਸੁਣਵਾਈ ਹੋਣੀ ਹੈ। ਅਮਰੀਕਾ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਅਪੀਲ ਦਾ ਸਮਰਥਨ ਕੀਤਾ ਹੈ। ਭਾਰਤ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਹੈ। ਲਾਸ ਏਂਜਲਸ ’ਚ ਅਮਰੀਕੀ ਡਿਸਟਿ੍ਰਕਟ ਕੋਰਟ ਦੀ ਜੱਜ ਜੈਕਲੀਨ ਚੂਲੀਜੀਅਨ ਨੇ ਆਪਣੇ ਸੰਖੇਪ ਹੁਕਮ ’ਚ ਕਿਹਾ, ‘ਰਾਣਾ ਪੰਜ ਅਪ੍ਰਰੈਲ ਤੋਂ ਪਹਿਲਾਂ ਜਵਾਬ ਦਾਖ਼ਲ ਕਰ ਸਕਦਾ ਹੈ। ਇਕ ਵੱਖਰੇ ਹੁਕਮ ’ਚ ਜੱਜ ਨੇ ਰਾਣਾ ਤੇ ਸਰਕਾਰ ਤੋਂ ਹਵਾਲਗੀ ਦੀ ਸੁਣਵਾਈ ’ਚ ਨਿੱਜੀ ਤੌਰ ’ਤੇ ਮੌਜੂਦ ਰਹਿਮ ਸਬੰਧੀ ਇਕ ਹਫ਼ਤੇ ਦੇ ਅੰਦਰ ਸਥਿਤੀ ਰਿਪੋਰਟ ਜਮ੍ਹਾਂ ਕਰਨ ਲਈ ਵੀ ਕਿਹਾ ਹੈ। ਜੱਜ ਨੇ ਕਿਹਾ ਕਿ ਮੌਜੂਦਾ ਕਾਨੂੰਨ ਮੁਤਾਬਕ ਹਵਾਲਗੀ ਦੇ ਮਾਮਲਿਆਂ ’ਚ ਸੁਣਵਾਈ ਜਨਤਕ ਤੌਰ ’ਤੇ ਹੋਰ ਕਿਸੇ ਕਮਰੇ ਜਾਂ ਕਾਰਜਕਾਲ ’ਚ ਹੋ ਸਕਦੀ ਹੈ, ਜਿੱਥੋਂ ਤਕ ਜਨਤਾ ਸੌਖਿਆਂ ਪਹੁੰਚ ਸਕੇ। ਹਾਲਾਂਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਅਜੇ ਨਿੱਜੀ ਸੁਣਵਾਈ ਦੀ ਇਜਾਜ਼ਤ ਨਹੀਂ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਕੀ ਰਾਣਾ ਨੂੰ ਨਿੱਜੀ ਸੁਣਵਾਈ ਤੋਂ ਛੋਟ ਦਿੱਤੀ ਜਾ ਸਕਦੀ ਹੈ ਤੇ ਕੀ ਵੀਡੀਓ/ਟੈਲੀਫੋਨ ਕਾਨਫਰੰਸ ਜ਼ਰੀਏ ਸੁਣਵਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਰਾਣਾ ਨੇ ਬੀਤੇ ਹਫ਼ਤੇ ਅਦਾਲਤ ਦਾ ਰੁਖ਼ ਕਰਦੇ ਹੋਏ ਕਿਹਾ ਸੀ ਕਿ ਉਹ ਭਾਰਤ ’ਚ ਉਸ ਦੀ ਹਵਾਲਗੀ ਦਾ ਅਮਰੀਕੀ ਸਰਕਾਰ ਵੱਲੋਂ ਸਮਰਥਨ ਕਰਨ ਦੇ ਵਿਰੋਧ ’ਚ ਇਕ ਵਾਧੂ ਜਵਾਬ ਦਾਖ਼ਲ ਕਰਨਾ ਚਾਹੁੰਦੇ ਹਨ।
ਡੈਵਿਡ ਕੋਲਮੈਨ ਹੈਡਲੀ ਦੇ ਬਚਪਨ ਦਾ ਦੋਸਤ ਤੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਰਾਣਾ ਨੂੰ ਭਾਰਤ ਦੀ ਅਪੀਲ ’ਤੇ ਪਿਛਲੇ ਸਾਲ 10 ਜੂਨ ਨੂੰ ਲਾਸ ਏਂਜਲਸ ਤੋਂ ਮੁੜ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਸਾਲ 2008 ’ਚ ਮੁੰਬਈ ’ਚ ਹੋਏ ਹਮਲਿਆਂ ’ਚ ਛੇ ਅਮਰੀਕੀ ਨਾਗਰਿਕਾਂ ਸਮੇਤ ਕੁਲ ਨੂੰ 166 ਲੋਕਾਂ ਦੀ ਮੌਤ ਹੋ ਗਈ ਸੀ। ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ’ਚ ਲਸ਼ਕਰ-ਏ-ਤੋਇਬਾ ਦਾ ਪਾਕਿਸਤਾਨੀ-ਅਮਰੀਕੀ ਅੱਤਵਾਦੀ ਹੈਡਲੀ ਸ਼ਾਮਲ ਸੀ। ਉਸ ਨੂੰ ਇਸ ਮਾਮਲੇ ’ਚ ਸਰਕਾਰੀ ਗਵਾਹ ਬਣਾਇਆ ਗਿਆ ਸੀ ਤੇ ਉਹ ਹਮਲੇ ’ਚ ਆਪਣੀ ਭੂਮਿਕਾ ਲਈ ਫਿਲਹਾਲ ਅਮਰੀਕਾ ਦੀ ਜੇਲ੍ਹ ’ਚ 35 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।

Share